ਮਸ਼ਹੂਰ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਇਸ ਫਿਲਮ ‘ਚ ਆਉਣਗੇ ਨਜ਼ਰ
ਮਸ਼ਹੂਰ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਆਉਣ ਵਾਲੀ ਫਿਲਮ ਦਾ ਨਾਂ ਤੈਅ ਹੋ ਗਿਆ ਹੈ। ਖਬਰਾਂ ਦੀ ਮੰਨੀਏ ਤਾਂ ਆਮਿਰ ਖਾਨ ਹੁਣ ‘ਚਾਰ ਦਿਨ ਕੀ ਜ਼ਿੰਦਗੀ’ ਨਾਂ ਦੀ ਫਿਲਮ ‘ਚ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ਰਾਜਕੁਮਾਰ ਸੰਤੋਸ਼ੀ ਕਰਨਗੇ। ਹਾਲਾਂਕਿ ਫਿਲਮ ਦੇ ਨਾਂ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ- ਦਿਲਜੀਤ ਦੀ ਫਿਲਮ ਪੰਜਾਬ 95 ਲਈ ਸੈਂਸਰ ਬੋਰਡ ਨੇ 120 ਕਟੌਤੀ ਦੇ ਦਿੱਤੇ ਹੁਕਮ
ਦੱਸ ਦਈਏ ਕਿ ਆਮਿਰ ਖਾਨ ਦੀ ਪਿਛਲੀ ਫਿਲਮ ‘ਲਾਲ ਸਿੰਘ ਚੱਢਾ’ ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਫਲਾਪ ਹੋਈ ਸੀ। ‘ਲਾਲ ਸਿੰਘ ਚੱਢਾ’ ‘ਚ ਆਪਣੀ ਅਦਾਕਾਰੀ ਨੂੰ ਲੈ ਕੇ ਆਮਿਰ ਖਾਨ ਨੇ ਖੁਦ ਮੰਨਿਆ ਕਿ ਉਨ੍ਹਾਂ ਦਾ ਕੰਮ ਚੰਗਾ ਨਹੀਂ ਸੀ। ਇਹੀ ਕਾਰਨ ਹੈ ਕਿ ਦਰਸ਼ਕਾਂ ਨੂੰ ਇਹ ਫਿਲਮ ਪਸੰਦ ਨਹੀਂ ਆਈ। ਹੁਣ ਦੇਖਣਾ ਹੋਵੇਗਾ ਕਿ ਆਮਿਰ ‘ਤਾਰੇ ਜ਼ਮੀਨ ਪਰ’ ਵਾਂਗ ਆਪਣੀਆਂ ਗਲਤੀਆਂ ਨੂੰ ਠੀਕ ਕਰ ਪਾਉਂਦੇ ਹਨ ਜਾਂ ਨਹੀਂ।
‘ਲਾਲ ਸਿੰਘ ਚੱਢਾ’ ਟਾਮ ਹੈਂਕਸ ਦੀ ਫਿਲਮ ‘ਫੋਰੈਸਟ ਗੰਪ’ ਦਾ ਹਿੰਦੀ ਰੀਮੇਕ
‘ਲਾਲ ਸਿੰਘ ਚੱਢਾ’ ਟਾਮ ਹੈਂਕਸ ਦੀ ਫਿਲਮ ‘ਫੋਰੈਸਟ ਗੰਪ’ ਦਾ ਹਿੰਦੀ ਰੀਮੇਕ ਸੀ। ਸਾਲ 1994 ‘ਚ ਰਿਲੀਜ਼ ਹੋਈ ਇਹ ਹਾਲੀਵੁੱਡ ਫਿਲਮ ਸੁਪਰਹਿੱਟ ਰਹੀ ਸੀ। ਕਰੀਨਾ ਕਪੂਰ ਸਟਾਰਰ ਇਸ ਫਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਕੀਤਾ ਸੀ। ‘ਲਾਲ ਸਿੰਘ ਚੱਢਾ’ ਦਾ ਸੰਗੀਤ ਪ੍ਰੀਤਮ ਨੇ ਦਿੱਤਾ ਹੈ। ਇਸ ਫਿਲਮ ਦਾ ਨਿਰਮਾਣ ਖੁਦ ਆਮਿਰ ਖਾਨ ਨੇ ਕੀਤਾ ਸੀ। ਇਸ ਦੇ ਨਾਲ ਹੀ ਫਿਲਮ ਦੀ ਸਿਨੇਮੈਟੋਗ੍ਰਾਫੀ ਸਤਿਆਜੀਤ ਪਾਂਡੇ ਨੇ ਕੀਤੀ ਹੈ। ਇਸ ਫਿਲਮ ‘ਚ ਆਮਿਰ ਖਾਨ ਕਈ ਵੱਖ-ਵੱਖ ਲੁੱਕ ‘ਚ ਨਜ਼ਰ ਆਏ ਸਨ।
ਸਿਤਾਰੇ ਜ਼ਮੀਨ ਪਰ’
ਆਮਿਰ ਖਾਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਸਿਤਾਰੇ ਜ਼ਮੀਨ ਪਰ’ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਖਬਰਾਂ ਹਨ ਕਿ ‘ਸਿਤਾਰੇ ਜ਼ਮੀਨ ਪਰ’ ਇਸ ਫਿਲਮ ਦਾ ਦੂਜਾ ਭਾਗ ਹੋਵੇਗਾ। ਖਬਰਾਂ ਮੁਤਾਬਕ ਆਮਿਰ ਖਾਨ ਦੀ ਇਹ ਫਿਲਮ ਡਾਊਨ ਸਿੰਡਰੋਮ ਵਰਗੀ ਬੀਮਾਰੀ ‘ਤੇ ਆਧਾਰਿਤ ਹੈ। ‘ਤਾਰੇ ਜ਼ਮੀਨ ਪਰ’ ‘ਚ ਮੁੱਖ ਭੂਮਿਕਾ ਨਿਭਾਅ ਚੁੱਕੇ ਦਰਸ਼ੀਲ ਸਫਾਰੀ ਨੇ ਵੀ ਆਮਿਰ ਖਾਨ ਦੀ ਇਸ ਫਿਲਮ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।