ਬਾਲੀਵੁੱਡ ਜਗਤ ਦੇ ਮਸ਼ਹੂਰ ਅਦਾਕਾਰ ਅਰੁਣ ਬਾਲੀ (Arun Bali) ਨੇ 79 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਦੱਸ ਦੇਈਏ ਕਿ 79 ਸਾਲਾਂ ਅਦਾਕਾਰ ਦਾ ਮੁੰਬਈ ਵਿੱਚ ਦਿਹਾਂਤ ਹੋਇਆ। ਅਭਿਨੇਤਾ ਨੂੰ ਆਖਰੀ ਵਾਰ ਆਮਿਰ ਖਾਨ ਅਤੇ ਕਰੀਨਾ ਕਪੂਰ ਸਟਾਰਰ ਲਾਲ ਸਿੰਘ ਚੱਢਾ ਵਿੱਚ ਦੇਖਿਆ ਗਿਆ ਸੀ।
ਅਦਾਕਾਰ ਅਰੁਣ ਬਾਲੀ ਨੇ ਆਪਣੇ ਟੀਵੀ ਕਰੀਅਰ ਦੀ ਸ਼ੁਰੂਆਤ ਸਾਲ 1989 ਵਿੱਚ ‘ਦੂਸਰਾ ਕੇਵਲ’ ਨਾਲ ਕੀਤੀ ਸੀ। ਉਹ ‘3 ਇਡੀਅਟਸ’, ‘ਕੇਦਾਰਨਾਥ’, ‘ਪਾਨੀਪਤ’ ਵਰਗੀਆਂ ਕਈ ਹੋਰ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਉਸਨੇ ਹਿੰਦੀ ਸੀਰੀਅਲ, ਕੁਮਕੁਮ ਪਿਆਰਾ ਸਾ ਬੰਧਨ ਵਿੱਚ ਪ੍ਰਦਰਸ਼ਿਤ ਹੋਣ ਤੋਂ ਬਾਅਦ ਪ੍ਰਸਿੱਧੀ ਪ੍ਰਾਪਤ ਕੀਤੀ।
ਬਾਲੀ ਨੇ ਅਨੇਕਾਂ ਪੰਜਾਬੀ ਫਿਲਮਾਂ ਵਿਚ ਵੀ ਅਹਿਮ ਭੂਮਿਕਾਵਾਂ ਅਦਾ ਕੀਤੀਆਂ। ਪੰਜਾਬ 1984 ਉਹਨਾਂ ਦੀ ਇਕ ਚਰਚਿਤ ਫਿਲਮ ਸੀ। ਉਹ 1991 ਵਿਚ ਚਾਣਕਯਾ ਵਿਚ ਰਾਜਾ ਪੋਰਸ ਬਣੇ ਸਨ। ਉਹਨਾਂ ’3 ਈਡੀਟਸ’, ’ਕੇਦਾਰਨਾਥ’, ’ਰਾਮ ਜਾਨੇ’ ਸਮੇਤ ਅਨੇਕਾਂ ਫਿਲਮਾਂ ਕੀਤੀਆਂ। ਉਹ ਪੰਜਾਬੀ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦੇ ਸਨ।