ਹਰਿਆਣਾ ‘ਚ ਤਿੰਨ ਮੰਜ਼ਿਲਾ ਇਮਾਰਤ ਦੀ ਡਿੱਗੀ ਕੰਧ, 2 ਮਜ਼ਦੂਰਾਂ ਦੀ ਮੌਤ

0
112

ਗੁਰੂਗ੍ਰਾਮ ‘ਚ ਇੱਕ ਬਿਲਡਿੰਗ ਦੀ ਕੰਧ ਡਿੱਗ ਜਾਣ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ। ਹਰਿਆਣਾ ਦੇ ਗੁਰੂਗ੍ਰਾਮ ’ਚ ਪੁਰਾਣੀ ਤਿੰਨ ਮੰਜ਼ਿਲਾ ਇਮਾਰਤ ਦਾ ਇਕ ਹਿੱਸਾ ਢਹਿ ਜਾਣ ਕਾਰਨ ਮਲਬੇ ਹੇਠ ਦੱਬਣ ਕਾਰਨ 2 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 2 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਲਬੇ ਹੇਠੋਂ ਚਾਰ ਮਜ਼ਦੂਰਾਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸਵੇਰੇ 8 ਵਜੇ ਦੇ ਕਰੀਬ ਉਦਯੋਗ ਵਿਹਾਰ ਫੇਜ਼-1 ਇਲਾਕੇ ਵਿੱਚ ਵਾਪਰਿਆ, ਜਦੋਂ 12 ਮਜ਼ਦੂਰ ਇਮਾਰਤ ਨੂੰ ਢਾਹੁਣ ਵਿਚ ਲੱਗੇ ਹੋਏ ਸਨ।

ਪੁਲਿਸ ਮੁਤਾਬਕ ਤਿੰਨ ਮੰਜ਼ਿਲਾ ਇਮਾਰਤ ਨੂੰ ਢਾਹੁਣ ਦਾ ਕੰਮ 26 ਸਤੰਬਰ ਤੋਂ ਚੱਲ ਰਿਹਾ ਸੀ ਅਤੇ ਇਮਾਰਤ ਦੀਆਂ ਦੋ ਮੰਜ਼ਿਲਾਂ ਢਾਹ ਦਿੱਤੀਆਂ ਗਈਆਂ ਸਨ। ਇਹ ਹਾਦਸਾ ਪਿਛਲੀ ਬਾਕੀ ਮੰਜ਼ਿਲ ਦੀ ਕੰਧ ਡਿੱਗਣ ਕਾਰਨ ਵਾਪਰਿਆ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਸਿਵਲ ਡਿਫੈਂਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਸਮੇਤ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: MP ਰਵਨੀਤ ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਡਿਪਟੀ ਪੁਲਿਸ ਕਮਿਸ਼ਨਰ ਦੀਪਕ ਸਹਾਰਨ ਨੇ ਕਿਹਾ ਕਿ ਇਹ ਇਕ ਪੁਰਾਣੀ ਇਮਾਰਤ ਸੀ, ਜਿਸ ਨੂੰ 26 ਸਤੰਬਰ ਤੋਂ ਢਾਹਿਆ ਜਾ ਰਿਹਾ ਸੀ। ਇਹ ਤਿੰਨ ਮੰਜ਼ਿਲ ਉੱਚੀ ਇਮਾਰਤ ਸੀ, ਜਿਸ ’ਚੋਂ ਦੋ ਮੰਜ਼ਿਲਾਂ ਨੂੰ ਢਾਹ ਦਿੱਤਾ ਗਿਆ ਸੀ। ਇਮਾਰਤ ਦਾ ਬਾਕੀ ਹਿੱਸਾ ਡਿੱਗ ਗਿਆ ਸੀ, ਜਿਸ ਦੇ ਮਲਬੇ ਹੇਠਾਂ ਮਜ਼ਦੂਰ ਫਸ ਗਏ। ਓਧਰ ਸੂਬਾ ਆਫ਼ਤ ਪ੍ਰਤੀਕਿਰਿਆ ਬਲ (SDRF) ਦੀਆਂ ਟੀਮਾਂ ਵੀ ਬਚਾਅ ਕੰਮ ’ਚ ਮਦਦ ਲਈ ਮੌਕੇ ’ਤੇ ਮੌਜੂਦ ਰਹੀਆਂ, ਜਿਨ੍ਹਾਂ ਨੇ ਬਚਾਅ ਕੰਮ ਸ਼ੁਰੂ ਕੀਤਾ।

 

LEAVE A REPLY

Please enter your comment!
Please enter your name here