ਜਾਅਲੀ ਭਰਤੀ ਮਾਮਲਾ : ਪੰਜਾਬੀ ਯੂਨੀਵਰਸਿਟੀ ਦੇ ਸਕਿਓਰਟੀ ਸੁਪਰਵਾਈਜ਼ਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ || Punjab News

0
106

ਜਾਅਲੀ ਭਰਤੀ ਮਾਮਲਾ : ਪੰਜਾਬੀ ਯੂਨੀਵਰਸਿਟੀ ਦੇ ਸਕਿਓਰਟੀ ਸੁਪਰਵਾਈਜ਼ਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

ਪੰਜਾਬੀ ਯੂਨੀਵਰਸਿਟੀ ਵਿਚ ਜਾਅਲੀ ਭਰਤੀ ਮਾਮਲੇ ’ਚ ਵਿਜੀਲੈਂਸ ਬਿਓਰੋ ਨੇ ਸਕਿਓਰਟੀ ਸੁਪਰਵਾਈਜ਼ਰ ਨੂੰ ਗ੍ਰਿਫਤਾਰ ਕੀਤਾ ਹੈ। ਸਕਿਓਰਟੀ ਸੁਪਰਵਾਈਜ਼ਰ ਵਲੋਂ ਵਿਦੇਸ਼ ਗਏ ਆਪਣੇ ਲੜਕੇ ਅਤੇ ਘਰ ਵਿਚ ਸਫਾਈ ਦਾ ਕੰਮ ਕਰਨ ਵਾਲੀ ਔਰਤ ਨੂੰ ਭਰਤੀ ਕਰਕੇ ਤਨਖਾਹ ਦੇ ਨਾਮ ’ਤੇ ਲੱਖਾਂ ਰੁਪਏ ਦਾ ਘਪਲਾ ਕੀਤਾ ਗਿਆ ਹੈ।

ਰੱਦ ਹੋਈਆਂ ਰੇਲਾਂ ਪੰਜਾਬ ‘ਚ ਮੁੜ ਸ਼ੁਰੂ || Latest News

ਦੱਸਣਾ ਬਣਦਾ ਹੈ ਕਿ ਇਸ ਮਾਮਲੇ ਦਾ ਖੁਲਾਸਾ ਨਿੱਜੀ ਅਖਬਾਰ ਵਲੋਂ ਸਾਲ 2023 ਵਿਚ ਕੀਤਾ ਗਿਆ ਸੀ। ਜਿਸਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵਲੋਂ ਜਾਂਚ ਕਰਨ ਤੋਂ ਬਾਅਦ ਮਾਮਲਾ ਵਿਜੀਲੈਂਸ ਨੂੰ ਸੌਂਪਿਆ ਗਿਆ। ਵਿਜੀਲੈਂਸ ਦੀ ਪੜਤਾਲ ਵਿਚ ਸਕਿਓਰਟੀ ਸੁਪਰਵਾਈਜ਼ਰ ਰੁਪਿੰਦਰ ਸਿੰਘ ਵਲੋਂ ਕੀਤੇ ਘਪਲੇ ਦੇ ਸਬੂਤ ਸਾਹਮਣੇ ਅਤੇ ਇਸ ਖਿਲਾਫ ਮਾਮਲਾ ਦਰਜ ਕੇ ਗ੍ਰਿਫਤਾਰ ਕੀਤਾ ਗਿਆ ਹੈ।
——
ਪੜਤਾਲ ਦੌਰਾਨ ਸਾਹਮਣੇ ਆਇਆ ਕਿ ਸਾਲ 2011 ਤੋਂ ਸਾਲ 2021 ਤੱਕ ਪੰਜਾਬੀ ਯੂਨੀਵਰਸਿਟੀ ਵਲੋਂ ਈ ਟੈਂਡਰ ਅਤੇ ਮੈਨੂਅਲ ਪ੍ਰਣਾਲੀ ਰਾਹੀਂ ਠੇਕੇਦਾਰੀ ਸਿਸਟਮ ’ਚ ਸਕਿਊਰਟੀ ਗਾਰਡ ਅਤੇ ਸਫਾਈ ਸੇਵਕ ਆਦਿ ਰੱਖੇ ਗਏ ਸਨ। ਅਸਾਮੀਆਂ ਭਰਨ ਲਈ ਯੂਨੀਵਰਸਿਟੀ ਵਾਈਸ ਚਾਂਸਲਰ ਵਲੋਂ ਕਮੇਟੀ ਗਠਿਤ ਕੀਤੀ ਗਈ। ਜਿਸ ਵਿਚ ਚੇਅਰਮੈਨ ਡੀਨ ਅਕਾਦਮਿਕ ਮਾਮਲੇ ਜਦੋਂਕਿ ਰਜਿਸ਼ਟਰਾਰ, ਵਿੱਤ ਅਫਸਰ, ਸਕਿਊਰਟੀ ਅਫਸਰ ਅਤੇ ਇੰਚਾਰਜ ਕੈਂਪਸ ਅਪਕੀਤ ਮੈਂਬਰ ਸਨ। ਇਸ ਕਮੇਟੀ ਦੀ ਸਿਫਾਰਿਸ਼ ’ਤੇ ਵਾਇਸ ਚਾਂਸਲਰ ਵਲੋਂ ਦਿੱਤੀ ਪ੍ਰਵਾਨਗੀ ’ਤੇ ਪੰਜ ਫਰਮਾਂ ਨਾਲ ਐਗਰੀਮੈਂਟ ਕੀਤਾ ਗਿਆ।
——
ਖੁਦ ਹੀ ਭਰ ਦਿੰਦਾ ਸੀ ਹਾਜ਼ਰੀ

ਵਿਜੀਲੈਂਸ ਦੀ ਜਾਂਚ ਅਨੁਸਾਰ ਰੁਪਿੰਦਰ ਸਿੰਘ ਸਕਿਊਰਟੀ ਸੁਪਰਵਾਈਜ਼ਰ ਵਲੋਂ ਹੀ ਆਪਣੇ ਲੜਕੇ ਅਤੇ ਘਰ ਵਿਚ ਸਾਫ ਸਫਾਈ ਦਾ ਕੰਮ ਕਰਨ ਵਾਲੀ ਔਰਤ ਦੇ ਭਰਤੀ ਸਬੰਧੀ ਫਾਰਮ ਭਰ ਕੇ ਉਕਤ ਦੋਹਾਂ ਨੂੰ ਭਰਤੀ ਕਰਵਾ ਲਿਆ। ਸਕਿਊਰਟੀ ਸੁਪਰਵਾਈਜ਼ਰ ਵਲੋਂ ਹੀ ਡੇਲੀ ਡਿਊਟੀ ਜਾਂ ਕੱਚਾ ਰਜਿਸ਼ਟਰ ਵਿਚ ਸੁਰੱਖਿਆ ਕਰਮਚਾਰੀਆਂ ਦੇ ਡਿਊਟੀ ਪੁਆਇੰਟ ਤੇ ਸਮਾਂ ਸੀਮਾਂ ਤੈਅ ਕਰਕੇ ਕਰਮਚਾਰੀਆਂ ਦੇ ਹਸਤਾਖਰ ਕਰਵਾਏ ਜਾਂਦੇ ਸਨ। ਜਿਸਦੇ ਅਧਾਰ ’ਤੇ ਉਨਾਂ ਇਨਾਂ ਸੁਰੱਖਿਆ ਕਰਮਚਾਰੀਆਂ ਦੀਆਂ ਹਾਜਰੀਆਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਸਰਕਾਰੀ ਰਜਿਸ਼ਟਰ ਵਿਚ ਦਰਜ ਕਰਕੇ ਸਬੰਧਤ ਫਰਮਾਂ ਨੂੰ ਭੇਜਦਾ ਸੀ।

ਅੱਠ ਲੱਖ ਤੋਂ ਵੱਧ ਦਾ ਘਪਲਾ

ਵਿਜੀਲੈਂਸ ਦੀ ਜਾਂਚ ਅਨੁਸਾਰ ਸਕਿਊਰਟੀ ਸੁਪਰਵਾਈਜ਼ਰ ਰੁਪਿੰਦਰ ਸਿੰਘ ਨੇ ਆਪਣੇ ਆਹੁਦੇ ਦੀ ਦੁਰਵਰਤੋਂ ਕਰਦਿਆਂ ਆਪਣੇ ਲੜਕੇ ਅਤੇ ਘਰ ਵਿਚ ਸਫਾਈ ਕਰਨ ਵਾਲੀ ਔਰਤ ਦੀ ਭਰਤੀ ਸਬੰਧੀ ਦਸਤਾਵੇਜ ਤਿਆਰ ਕੀਤੇ ਗਏ। ਡੇਅਲੀ ਡਿਊਟੀ ਰਜਿਸ਼ਟਰ ਵਿਚ ਆਪ ਹੀ ਦਸਤਖਤ ਕੀਤੇ ਗਏ ਅਤੇ ਫਰਮਾਂ ਨੂੰ ਆਪਣੇ ਦਸਤਖਤਾਂ ਹੇਠ ਇਲਾਂ ਦੀਆਂ ਹਾਜਰੀ ਰਿਪੋਰਟਾਂ ਭੇਜਣ ਅਤੇ ਇਨਾਂ ਦੇ ਖਾਤਿਆਂ ਵਿਚ ਫਰਮਾਂ ਵਲੋਂ ਤਨਖਾਹ ਦੇ ਰੂਪ ਵਿਚ ਟਰਾਂਸਫਰ ਹੋਈ ਕੁੱਲ ਰਕਮ 8 ਲੱਖ 22 ਹਜ਼ਾਰ 609 ਰੁਪਏ ਨੂੰ ਆਪ ਹੀ ਕਢਵਾ ਲਈ।

LEAVE A REPLY

Please enter your comment!
Please enter your name here