ਅਮਰੀਕਾ ‘ਚ ਭਾਰਤੀ ਔਰਤ ਦੇ ਕਤਲ ਮਾਮਲੇ ਵਿਚ ਸਾਬਕਾ ਪ੍ਰੇਮੀ ਗ੍ਰਿਫ਼ਤਾਰ

0
44
arrest

ਲਾਸ ਵੇਗਾਸ/ਨਿਊਯਾਰਕ, 6 ਜਨਵਰੀ 2026 : ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਪਿਛਲੇ ਹਫ਼ਤੇ ਲਾਪਤਾ ਹੋਈ 27 ਸਾਲਾ ਭਾਰਤੀ ਔਰਤ (Indian woman) ਦੀ ਲਾਸ਼ ਬਰਾਮਦ ਹੋਈ ਹੈ। ਪੁਲਸ ਨੂੰ ਸ਼ੱਕ ਹੈ ਕਿ ਔਰਤ ਦਾ ਕਤਲ ਉਸ ਦੇ ਸਾਬਕਾ ਪ੍ਰੇਮੀ (Ex-lover) ਨੇ ਕੀਤਾ ਹੈ, ਜੋ ਵਾਰਦਾਤ ਤੋਂ ਬਾਅਦ ਭਾਰਤ ਫ਼ਰਾਰ ਹੋ ਗਿਆ ਹੈ, ਜਿਸ ਨੂੰ ਇੱਥੇ ਗਿ੍ਫ਼ਤਾਰ (Arrest) ਕਰ ਲਿਆ ਗਿਆ ਹੈ ।

ਲਾਸ਼ ਤੇ ਕੀਤੇ ਗਏ ਸਨ ਚਾਕੂ ਨਾਲ ਕਈ ਵਾਰ

ਮੈਰੀਲੈਂਡ ਦੇ ਐਲੀਕਾਟ ਸਿਟੀ ਦੀ ਰਹਿਣ ਵਾਲੀ ਨਿਕਿਤਾ ਗੋਡੀਸ਼ਾਲਾ (Nikita godishala) (27) 2 ਜਨਵਰੀ ਨੂੰ ਲਾਪਤਾ ਹੋ ਗਈ ਸੀ । ਹਾਰਵਰਡ ਕਾਊਂਟੀ ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਨਿਕਿਤਾ ਦੀ ਲਾਸ਼ ਕੋਲੰਬੀਆ ਵਿਚ ਉਸ ਦੇ ਸਾਬਕਾ ਪ੍ਰੇਮੀ ਅਰਜੁਨ ਸ਼ਰਮਾ (26) ਦੇ ਅਪਾਰਟਮੈਂਟ ਵਿਚੋਂ ਬਰਾਮਦ ਹੋਈ ਹੈ । ਲਾਸ਼ ‘ਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ ।

ਅਪਾਰਟਮੈਂਟ ਦੀ ਤਲਾਸ਼ੀ ਦੌਰਾਨ ਪੁਲਸ ਨੂੰ ਮਿਲੀ ਸੀ ਨੁਕਤਾ ਦੀ ਲਾਸ਼

ਪੁਲਸ ਨੇ ਅਰਜੁਨ ਸ਼ਰਮਾ (Arjun Sharma) ਖਿਲਾਫ਼ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ । ਅਧਿਕਾਰੀਆਂ ਮੁਤਾਬਕ ਮੁਲਜ਼ਮ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ । ਉਸ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਨੇ ਨਿਕਿਤਾ ਨੂੰ ਆਖ਼ਰੀ ਵਾਰ 31 ਦਸੰਬਰ ਨੂੰ ਆਪਣੇ ਅਪਾਰਟਮੈਂਟ ਵਿਚ ਦੇਖਿਆ ਸੀ । ਜਾਂਚ ਵਿਚ ਸਾਹਮਣੇ ਆਇਆ ਹੈ ਕਿ 2 ਜਨਵਰੀ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਦੇ ਤੁਰੰਤ ਬਾਅਦ ਅਰਜੁਨ ਸ਼ਰਮਾ ਭਾਰਤ ਲਈ ਰਵਾਨਾ ਹੋ ਗਿਆ । ਅਗਲੇ ਦਿਨ ਜਦੋਂ ਪੁਲਸ ਨੇ ਉਸ ਦੇ ਅਪਾਰਟਮੈਂਟ ਦੀ ਤਲਾਸ਼ੀ ਲਈ ਤਾਂ ਉੱਥੋਂ ਨਿਕਿਤਾ ਦੀ ਲਾਸ਼ ਮਿਲੀ ।

Read More : ਸਾਬਕਾ ਐਡਵੋਕੇਟ ਜਨਰਲ ਦੀ ਪਤਨੀ ਦੇ ਕਤਲ ਮਾਮਲੇ ਵਿਚ ਨੌਕਰ ਗ੍ਰਿਫਤਾਰ

LEAVE A REPLY

Please enter your comment!
Please enter your name here