
ਅੱਜ ਭਾਵ 19 ਜੂਨ ਨੂੰ ਫਾਦਰਸ ਡੇਅ ਪੂਰੀ ਦੁਨੀਆ ‘ਚ ਸੈਲੀਬਿਰੇਟ ਕੀਤਾ ਜਾ ਰਿਹਾ ਹੈ। ਇਸ ਖ਼ਾਸ ਮੌਕੇ ‘ਤੇ ਸ਼ਵੇਤਾ ਬੱਚਨ ਦੇ ਪਿਤਾ ਅਮਿਤਾਭ ਦੇ ਨਾਲ ਸੈਲਫੀ ਸਾਂਝੀ ਕਰਕੇ ਉਨ੍ਹਾਂ ਨੂੰ ਫਾਦਰਸ ਡੇਅ ਦੀ ਵਧਾਈ ਦਿੱਤੀ ਹੈ।
ਤਸਵੀਰ ‘ਚ ਸ਼ਵੇਤਾ ਗ੍ਰੇ ਟੀ-ਸ਼ਰਟ ‘ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਸ਼ਵੇਤਾ ਨੇ ਆਪਣੀ ਲੁਕ ਨੂੰ ਪੂਰਾ ਕੀਤਾ ਹੋਇਆ ਹੈ। ਉਧਰ ਅਮਿਤਾਭ ਪਰਪਲ ਕੋਰਟ ‘ਚ ਦਿਖਾਈ ਦੇ ਰਹੇ ਹਨ। ਅਮਿਤਾਭ ਨੇ ਸ਼ਵੇਤਾ ਦੇ ਮੋਢੇ ‘ਤੇ ਸਿਰ ਰੱਖਿਆ ਹੋਇਆ ਹੈ। ਦੋਵੇਂ ਪਿਓ-ਧੀ ‘ਚ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ। ਸ਼ਵੇਤਾ ਪਿਤਾ ਦੇ ਨਾਲ ਸੈਲਫੀ ਲੈਂਦੇ ਹੋਏ ਨਜ਼ਰ ਆ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਸ਼ਵੇਤਾ ਨੇ ਲਿਖਿਆ-‘ਰਿਸ਼ਤੇ ‘ਚ ਤਾਂ ਸਿਰਫ ਮੇਰੇ…ਲੱਗਦੇ ਹਨ’। #fathersday #girldad ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ।
ਅਭਿਨੇਤਰੀ ਸਾਰਾ ਅਲੀ ਖਾਨ ਨੇ ਆਪਣੇ ਪਿਤਾ ਸੈਫ ਅਲੀ ਖਾਨ ਅਤੇ ਭਰਾ ਇਬਰਾਹਿਮ ਖਾਨ ਨਾਲ ਇੱਕ ਫੋਟੋ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਹੈਪੀ ਫਾਦਰਜ਼ ਡੇ ਅੱਬਾ ਜਾਨ।’
ਫਾਦਰਜ਼ ਡੇਅ ਦੇ ਮੌਕੇ ‘ਤੇ ਕਰੀਨਾ ਨੇ ਆਪਣੇ ਪਿਤਾ ਰਣਧੀਰ ਕਪੂਰ ਨਾਲ ਥ੍ਰੋਬੈਕ ਫੋਟੋ ਸ਼ੇਅਰ ਕੀਤੀ ਹੈ। ਫੋਟੋ ਵਿੱਚ ਕਰੀਨਾ ਆਪਣੇ ਪਿਤਾ ਨਾਲ ਬਲੈਕ ਪਹਿਰਾਵੇ ਵਿੱਚ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ”ਡੈਡ”।
ਸੋਨਮ ਕਪੂਰ ਨੇ ਮਿੱਠੀ ਸ਼ੁਭਕਾਮਨਾਵਾਂ ਲਿਖ ਕੇ ਆਪਣੇ ਪਿਤਾ ਨੂੰ ਵਧਾਈ ਦਿੱਤੀ ਹੈ। ਅਭਿਨੇਤਰੀ ਨੇ ਅਨਿਲ ਕਪੂਰ ਅਤੇ ਰੀਆ ਕਪੂਰ ਨਾਲ ਥ੍ਰੋਬੈਕ ਫੋਟੋ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ”ਦੁਨੀਆਂ ਦਾ ਸਭ ਤੋਂ ਵਧੀਆ ਪਿਤਾ, ਕੋਈ ਵੀ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ।”
ਅਭਿਸ਼ੇਕ ਬੱਚਨ ਨੇ ਇਕ ਫੋਟੋ ਸ਼ੇਅਰ ਕਰਕੇ ਆਪਣੇ ਪਿਤਾ ਅਮਿਤਾਭ ਬੱਚਨ ਨੂੰ ਫਾਦਰਜ਼ ਡੇਅ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, “ਮੇਨ ਮੈਨ। ਹੈਪੀ ਫਾਦਰਜ਼ ਡੇ ਪਾ। ਲਵ ਯੂ।”