ਨਵੀ ਦਿੱਲੀ,8 ਅਪ੍ਰੈਲ : ਸੰਗੀਤਕਾਰ ਵਿਸ਼ਾਲ ਦਦਲਾਨੀ ਨੇ ਸਿੰਗਿੰਗ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਵਿਸ਼ਾਲ ਪਿਛਲੇ 6 ਸੀਜ਼ਨਾਂ ਤੋਂ ਇਸ ਸ਼ੋਅ ਨੂੰ ਜੱਜ ਕਰ ਰਹੇ ਸੀ। ਉਨ੍ਹਾਂ ਨੂੰ ਸ਼ੁਰੂਆਤੀ ਕੁਝ ਸੀਜ਼ਨਾਂ ਵਿੱਚ ਨੇਹਾ ਕੱਕੜ, ਹਿਮੇਸ਼ ਰੇਸ਼ਮੀਆ ਦੇ ਨਾਲ ਸ਼ੋਅ ਨੂੰ ਜੱਜ ਕਰਦੇ ਹੋਏ ਦੇਖਿਆ ਗਿਆ। ਉਨ੍ਹਾਂ ਨੇ ਆਪਣੇ ਸਾਰੇ ਦੋਸਤਾਂ ਨੂੰ ਅਲਵਿਦਾ ਕਹਿੰਦੇ ਹੋਏ ਇੱਕ ਵੀਡੀਓ ਦੇ ਨਾਲ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ, ਉਨ੍ਹਾਂ ਨੇ ਦੱਸਿਆ ਹੈ ਕਿ ਹੁਣ ਉਹ ਇੰਡੀਅਨ ਆਈਡਲ ਨੂੰ ਜੱਜ ਕਰਦੇ ਦਿਖਾਈ ਨਹੀਂ ਦੇਣਗੇ। ਇਹ ਉਨ੍ਹਾਂ ਦਾ ਆਖਰੀ ਸੀਜ਼ਨ ਸੀ।
ਇਹ ਵੀ ਪੜੋ: ਅੱਜ ਤੋਂ 50 ਰੁਪਏ ਮਹਿੰਗਾ ਹੋਇਆ LPG ਸਿਲੰਡਰ, ਜਾਣੋ ਹੁਣ ਕਿਸ ਸ਼ਹਿਰ ਵਿੱਚ ਕੀ ਹੈ ਕੀਮਤ
ਵਿਸ਼ਾਲ ਨੇ ਇੰਡੀਅਨ ਆਈਡਲ 15 ਤੋਂ ਆਪਣੇ ਆਖਰੀ ਵੀਡੀਓ ਵਿੱਚੋਂ ਇੱਕ ਨੂੰ ਸਾਂਝਾ ਕੀਤਾ ਅਤੇ ਲਿਖਿਆ, “ਅਲਵਿਦਾ ਦੋਸਤੋ, ਮੈਂ ਤੁਹਾਨੂੰ 6 ਸੀਜ਼ਨਾ ਵਿੱਚ ਹੋਈ ਮਸਤੀ ਨਾਲੋਂ ਵੀ ਜ਼ਿਆਦਾ ਯਾਦ ਕਰਾਂਗਾ।” ਵਿਸ਼ਾਲ ਨੇ ਅੱਗੇ ਲਿਖਿਆ, “ਮੇਰੇ ਕੋਲ ਬੱਸ ਇੰਨਾ ਹੀ ਹੈ ਦੋਸਤੋ! ਲਗਾਤਾਰ ਛੇ ਸੀਜ਼ਨਾਂ ਤੋਂ ਬਾਅਦ, ਅੱਜ ਰਾਤ ਇੰਡੀਅਨ ਆਈਡਲ ‘ਤੇ ਜੱਜ ਵਜੋਂ ਮੇਰਾ ਆਖਰੀ ਐਪੀਸੋਡ ਹੈ। ਮੈਨੂੰ ਉਮੀਦ ਹੈ ਕਿ ਇਹ ਸ਼ੋਅ ਮੈਨੂੰ ਓਨਾ ਹੀ ਯਾਦ ਕਰੇਗਾ ਜਿੰਨੀ ਮੈਨੂੰ ਇਸਨੂੰ ਯਾਦ ਆਏਗੀ। ਇੰਨੇ ਸਾਲਾਂ ਲਈ ਤੁਹਾਡਾ ਧੰਨਵਾਦ! ਇਹ ਸੱਚਮੁੱਚ ਘਰ ਵਰਗਾ ਹੈ। ਉਹ ਮੰਚ ਸੱਚਾ ਪਿਆਰ ਹੈ! ਹੁਣ ਸੰਗੀਤ ਬਣਾਉਣ, ਕੰਸਰਟ ਕਰਨੇ ਅਤੇ ਲਗਭਗ ਕਦੇ ਵੀ ਮੇਕਅੱਪ ਨਾ ਕਰਨ ਦਾ ਸਮਾਂ ਆ ਗਿਆ ਹੈ! ਜੈ ਹੋ !” ਮੰਨਿਆ ਜਾ ਰਿਹਾ ਹੈ ਕਿ ਵਿਸ਼ਾਲ ਹੁਣ ਦੁਬਾਰਾ ਸੰਗੀਤ ਬਣਾਉਣ ਅਤੇ ਸੰਗੀਤ ਸਮਾਰੋਹ ਕਰਨ ਵਿੱਚ ਰੁਝੇ ਦਿਖਾਈ ਦੇਣਗੇ।