ਵਿੱਕੀ ਕੌਸ਼ਲ ਦੀ ਫਿਲਮ Chhava ਐਮਪੀ ‘ਚ ਹੋਈ ਟੈਕਸ ਫਰੀ, ਸ਼ਿਵਾਜੀ ਮਹਾਰਾਜ ਦੀ ਜਯੰਤੀ ਮੌਕੇ ਮੁੱਖ ਮੰਤਰੀ ਦਾ ਐਲਾਨ
ਨਵੀ ਦਿੱਲੀ : ਇਕ ਅਹਿਮ ਫੈਸਲਾ ਲੈਂਦੇ ਹੋਏ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਵਿੱਕੀ ਕੌਸ਼ਲ ਦੀ ਫਿਲਮ ‘ਛਾਵਾ’ ਨੂੰ ਸੂਬੇ ‘ਚ ਟੈਕਸ ਮੁਕਤ ਕਰ ਦਿੱਤਾ ਹੈ। ਇਹ ਫਿਲਮ ਮਹਾਨ ਮਰਾਠਾ ਸ਼ਾਸਕ ਛਤਰਪਤੀ ਸੰਭਾਜੀ ਮਹਾਰਾਜ ਦੇ ਜੀਵਨ ‘ਤੇ ਆਧਾਰਿਤ ਹੈ। ਮੋਹਨ ਯਾਦਵ ਨੇ ਬੁੱਧਵਾਰ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਯੰਤੀ ਦੇ ਮੌਕੇ ‘ਤੇ ਇਕ ਜਨ ਸਭਾ ‘ਚ ਇਸ ਦਾ ਐਲਾਨ ਕੀਤਾ।
ਐਕਸ ‘ਤੇ ਕੀਤਾ ਐਲਾਨ
ਸੀਐਮ ਮੋਹਨ ਯਾਦਵ ਨੇ ਐਕਸ ‘ਤੇ ਲਿਖਿਆ- “ਛਤਰਪਤੀ ਸ਼ਿਵਾਜੀ ਮਹਾਰਾਜ ਜੀ ਦੀ ਜਯੰਤੀ ਦੇ ਮੌਕੇ ‘ਤੇ, ਮੈਂ ਉਨ੍ਹਾਂ ਦੇ ਪੁੱਤਰ ਸੰਭਾਜੀ ਮਹਾਰਾਜ ‘ਤੇ ਆਧਾਰਿਤ ਹਿੰਦੀ ਫਿਲਮ ‘ਛਾਵਾ’ ਨੂੰ ਟੈਕਸ ਮੁਕਤ ਰਿਲੀਜ਼ ਕਰਨ ਦਾ ਐਲਾਨ ਕਰਦਾ ਹਾਂ” ਦੱਸ ਦਈਏ ਕਿ ਲਕਸ਼ਮਣ ਉਟੇਕਰ ਦੁਆਰਾ ਨਿਰਦੇਸ਼ਿਤ ਅਤੇ ਦਿਨੇਸ਼ ਵਿਜਨ ਦੀ ਮੈਡੌਕ ਫਿਲਮਜ਼ ਦੁਆਰਾ ਨਿਰਮਿਤ ਇੱਕ ਇਤਿਹਾਸਕ ਐਕਸ਼ਨ ਫਿਲਮ ਹੈ। ਇਸ ‘ਚ ਵਿੱਕੀ ਕੌਸ਼ਲ ਨੇ ਛਤਰਪਤੀ ਸੰਭਾਜੀ ਮਹਾਰਾਜ ਦਾ ਕਿਰਦਾਰ ਨਿਭਾਇਆ, ਰਸ਼ਮਿਕਾ ਮੰਡਨਾ ਨੇ ਯਸੂਬਾਈ ਭੌਂਸਲੇ ਦਾ ਕਿਰਦਾਰ ਨਿਭਾਇਆ ਹੈ।