Salman Khan Birthday: 59 ਸਾਲ ਦੇ ਹੋਏ ਸਲਮਾਨ ਖਾਨ; ਪਾਰਟੀ ‘ਚ ਪਹੁੰਚੀਆਂ ਇਹ ਨਾਮੀ ਹਸਤੀਆਂ
ਨਵੀ ਦਿੱਲੀ : ਬਾਲੀਵੁੱਡ ਦੇ ਭਾਈਜਾਨ ਯਾਨੀ ਸਲਮਾਨ ਖਾਨ ਅੱਜ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ। ਮਸ਼ਹੂਰ ਹਸਤੀਆਂ ਦੇ ਨਾਲ-ਨਾਲ ਪ੍ਰਸ਼ੰਸਕ ਵੀ ਸੁਪਰਸਟਾਰ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਸ਼ੁਭਕਾਮਨਾਵਾਂ ਦੇ ਰਹੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਮਾਨ ਦੇ ਜਨਮਦਿਨ ਤੋਂ ਇਕ ਰਾਤ ਪਹਿਲਾਂ ਉਨ੍ਹਾਂ ਦੀ ਭੈਣ ਅਰਪਿਤਾ ਨੇ ਇਕ ਪਾਰਟੀ ਹੋਸਟ ਕੀਤੀ। ਸਲਮਾਨ ਖਾਨ ਦੇ ਜਨਮਦਿਨ ਦੀ ਪਾਰਟੀ ‘ਚ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ।
ਪਾਰਟੀ ਦੀਆਂ ਤਸਵੀਰਾਂ ਵਾਇਰਲ
ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਆਪਣੇ ਜਨਮਦਿਨ ਦੀ ਪਾਰਟੀ ‘ਚ ਭਾਰੀ ਸੁਰੱਖਿਆ ਵਿਚਾਲੇ ਪੂਰੇ ਸਵੈਗ ਨਾਲ ਪਹੁੰਚੇ। ਇਸ ਦੌਰਾਨ ਸਲਮਾਨ ਖਾਨ ਬਲੈਕ ਸ਼ਰਟ ਦੇ ਨਾਲ ਜੈਕੇਟ ‘ਚ ਕਾਫੀ ਹੈਂਡਸਮ ਲੱਗ ਰਹੇ ਸਨ। ਇਸ ਪਾਰਟੀ ਚ ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਸੰਗੀਤਾ ਬਿਜਲਾਨੀ ਅਤੇ ਰਿਉਮਰਡ ਪ੍ਰੇਮਿਕਾ ਯੂਲੀਆ ਵੰਤੂਰ ਅਤੇ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਏ। ਇਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਭਾਰਤੀ ਕ੍ਰਿਕਟ ਟੀਮ ਵੱਲੋਂ ਸਾਬਕਾ PM ਨੂੰ ਸ਼ਰਧਾਂਜਲੀ, ਕਾਲੀ ਪੱਟੀ ਬੰਨ੍ਹ ਕੇ ਮੈਦਾਨ ‘ਚ ਉਤਰੇ ਖਿਡਾਰੀ
ਇਸ ਤੋਂ ਇਲਾਵਾ ਜਨਮਦਿਨ ਦੀ ਪਾਰਟੀ ‘ਚ ਉਨ੍ਹਾਂ ਦਾ ਪੂਰਾ ਪਰਿਵਾਰ ਯਾਨੀ ਪਿਤਾ ਸਲੀਮ ਖਾਨ, ਮਾਂ ਸਲਮਾ ਖਾਨ, ਹੇਲਨ, ਭਰਾ ਸੋਹੇਲ ਅਤੇ ਅਰਬਾਜ਼ ਖਾਨ ਮੌਜੂਦ ਸਨ। ਅਰਬਾਜ਼ ਖਾਨ ਦੀ ਪਤਨੀ ਸ਼ੂਰਾ, ਅਰਬਾਜ਼ ਖਾਨ ਅਤੇ ਮਲਾਇਕਾ ਅਰੋੜਾ ਦੇ ਬੇਟੇ ਅਰਹਾਨ ਖਾਨ, ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਉਸਦੇ ਪਤੀ ਆਯੂਸ਼ ਸ਼ਰਮਾ, ਉਨ੍ਹਾਂ ਦੇ ਬੱਚੇ ਆਹਿਲ ਅਤੇ ਅਯਾਤ ਸ਼ਰਮਾ ਨੇ ਵੀ ਸ਼ਿਰਕਤ ਕੀਤੀ।