ਪੁਸ਼ਪਾ-2 ਨੇ ਤੋੜੇ ਰਿਕਾਰਡ, ਬਣੀ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀ ਭਾਰਤੀ ਫਿਲਮ
ਨਵੀ ਦਿੱਲੀ : ਅੱਲੂ ਅਰਜੁਨ ਦੀ ਮੋਸਟ ਵੇਟਿਡ ਫਿਲਮ ਪੁਸ਼ਪਾ-2 ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੇ ਪਹਿਲੇ ਦਿਨ ਹਿੰਦੀ ‘ਚ 72 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਫਿਲਮ ਨੇ ਦੁਨੀਆ ਭਰ ‘ਚ 282.91 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਨ੍ਹਾਂ ‘ਚੋਂ ਭਾਰਤੀ ਬਾਕਸ ਆਫਿਸ ‘ਤੇ ਫਿਲਮ ਦੀ ਕਮਾਈ 175.1 ਕਰੋੜ ਰੁਪਏ ਹੈ। ਇਸ ਕਲੈਕਸ਼ਨ ਨਾਲ ਪੁਸ਼ਪਾ-2 ਹੁਣ ਤੱਕ ਦੀ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ।
ਫਿਲਮ RRR ਤੇ ਜਵਾਨ ਨੂੰ ਛੱਡਿਆ ਪਿੱਛੇ
ਅੱਲੂ ਅਰਜੁਨ ਸਟਾਰਰ ਫਿਲਮ ਪੁਸ਼ਪਾ 2 ਨੇ ਫਿਲਮ ਇੰਡਸਟਰੀ ਦੇ ਵੱਡੇ ਕਲਾਕਾਰਾਂ ਦੀਆਂ ਫਿਲਮਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਫਿਲਮ ਨੇ ਓਪਨਿੰਗ ਡੇ ਕਲੈਕਸ਼ਨ ਦੇ ਮਾਮਲੇ ‘ਚ ਐੱਸ.ਐੱਸ. ਰਾਜਾਮੌਲੀ ਦੀ ਫਿਲਮ RRR ਦਾ ਰਿਕਾਰਡ ਤੋੜ ਦਿੱਤਾ ਹੈ। ਪੁਸ਼ਪਾ-2 ਨੇ ਹਿੰਦੀ ਵਰਜ਼ਨ ‘ਚ ਸ਼ਾਹਰੁਖ ਖਾਨ ਦੀ ਫਿਲਮ ਜਵਾਨ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਸ਼ਾਹਰੁਖ ਖਾਨ ਦੀ ‘ਜਵਾਨ’ ਨੇ ਪਹਿਲੇ ਦਿਨ ਕਰੀਬ 65 ਕਰੋੜ ਦੀ ਕਮਾਈ ਕੀਤੀ ਸੀ। ‘ਪੁਸ਼ਪਾ 2’ ਦਾ ਹਿੰਦੀ ਅਤੇ ਤੇਲਗੂ ਦੋਵਾਂ ਦਰਸ਼ਕਾਂ ਵਿੱਚ ਜ਼ਬਰਦਸਤ ਕ੍ਰੇਜ਼ ਦਿਖਿਆ। ਇਹ ਪਹਿਲੀ ਫਿਲਮ ਹੈ ਜਿਸ ਨੇ ਹਿੰਦੀ ਅਤੇ ਤੇਲਗੂ ਦੋਵਾਂ ਭਾਸ਼ਾਵਾਂ ਵਿੱਚ ਪਹਿਲੇ ਦਿਨ 50 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।
ਇਹ ਵੀ ਪੜੋ : ਕਿਸਾਨਾਂ ਦਾ ਦਿੱਲੀ ਕੂਚ: 101 ਕਿਸਾਨਾਂ ਦੇ ਪਹਿਲੇ ਜੱਥੇ ਨੇ ਦਿੱਲੀ ਵੱਲ ਪਾਏ ਚਾਲੇ