‘ਪੁਸ਼ਪਾ 2’ ਅਦਾਕਾਰ ਅੱਲੂ ਅਰਜੁਨ ਗ੍ਰਿਫਤਾਰ; ਜਾਣੋ ਕਿਉਂ ਹੋਈ ਵੱਡੀ ਕਾਰਵਾਈ
ਨਵੀ ਦਿੱਲੀ : ਇਨ੍ਹੀਂ ਦਿਨੀਂ ਪੁਸ਼ਪਾ-2 ਦੁਨੀਆ ਭਰ ਦੇ ਸਿਨੇਮਾਘਰਾਂ ‘ਚ ਧੂਮ ਮਚਾ ਰਹੀ ਹੈ। ਸਿਨੇਮਾ ਹਾਲਾਂ ਵਿੱਚ ਹਰ ਰੋਜ਼ ਟਿਕਟਾਂ ਲਈ ਭੀੜ ਲੱਗੀ ਰਹਿੰਦੀ ਹੈ। ਇਸ ਸਭ ਦੇ ਵਿਚਕਾਰ ਹੈਦਰਾਬਾਦ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਮਾਮਲੇ ‘ਚ ਹੋਈ ਗ੍ਰਿਫਤਾਰੀ
ਦੱਖਣ ਦੇ ਸੁਪਰਸਟਾਰ ਅਤੇ ‘ਪੁਸ਼ਪਾ 2’ ਦੇ ਅਦਾਕਾਰ ਅੱਲੂ ਅਰਜੁਨ ਨੂੰ ਹੈਦਰਾਬਾਦ ਦੇ ਸੰਧਿਆ ਥੀਏਟਰ ‘ਚ ਭਗਦੜ ਦੇ ਮਾਮਲੇ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਦਰਅਸਲ ‘ਪੁਸ਼ਪਾ 2’ ਦੇ ਪ੍ਰੀਮੀਅਰ ਦੌਰਾਨ 4 ਦਸੰਬਰ ਨੂੰ ਥੀਏਟਰ ‘ਚ ਭਗਦੜ ਮਚ ਗਈ ਸੀ। ਇਸ ਭਗਦੜ ਵਿੱਚ ਇੱਕ 35 ਸਾਲਾ ਔਰਤ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਕਈ ਲੋਕ ਜ਼ਖਮੀ ਵੀ ਹੋਏ ਸਨ।
ਇਹ ਵੀ ਪੜੋ: ‘ਹਾਊਸਫੁੱਲ 5’ ਦੇ ਸੈੱਟ ‘ਤੇ ਅਕਸ਼ੈ ਕੁਮਾਰ ਨਾਲ ਵਾਪਰਿਆ ਵੱਡਾ ਹਾਦਸਾ; Fans ਪਰੇਸ਼ਾਨ
ਪੁਲੀਸ ਨੇ ਇਸ ਘਟਨਾ ਸਬੰਧੀ ਅੱਲੂ ਅਰਜੁਨ ਅਤੇ ਥੀਏਟਰ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਥੀਏਟਰ ਮਾਲਕ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੇ ਨਾਲ ਹੀ ਹੁਣ ਅੱਲੂ ਅਰਜੁਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।