ਕਾਮੇਡੀਅਨ ਕੁਨਾਲ ਕਾਮਰਾ ਦੀਆਂ ਵਧੀਆ ਮੁਸ਼ਕਿਲਾਂ, 3 ਨਵੇਂ ਕੇਸ ਦਰਜ

0
52

ਸਟੈਂਡਅੱਪ ਕਾਮੇਡੀਅਨ ਕੁਨਾਲ ਕਾਮਰਾ ਦੇ ਖਿਲਾਫ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ਵਿੱਚ ਤਿੰਨ ਨਵੇਂ ਕੇਸ ਦਰਜ ਕੀਤੇ ਗਏ ਹਨ। ਇਹ ਮਾਮਲੇ ਮਹਾਰਾਸ਼ਟਰ ਦੇ ਡਿਪਟੀ ਸੀਐਮ ਏਕਨਾਥ ਸ਼ਿੰਦੇ ਨੂੰ ਲੈ ਕੇ ਦਿੱਤੇ ਗਏ ਵਿਵਾਦਤ ਬਿਆਨ ਨਾਲ ਸਬੰਧਤ ਹਨ।

Amazon, Flipkart ‘ਤੇ ਵੱਡਾ ਛਾਪਾ! ਛਾਪੇਮਾਰੀ ਦੌਰਾਨ ਜੁੱਤੀਆਂ ਤੋਂ ਮਿਕਸਰ ਤੱਕ 75 ਲੱਖ ਰੁਪਏ ਦੇ ਉਤਪਾਦ ਜ਼ਬਤ

ਮੁੰਬਈ ਪੁਲਿਸ ਵੱਲੋਂ ਸ਼ਨੀਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਪਹਿਲੀ ਸ਼ਿਕਾਇਤ ਜਲਗਾਓਂ ਦੇ ਮੇਅਰ ਨੇ ਦਰਜ ਕਰਵਾਈ ਹੈ, ਜਦਕਿ ਬਾਕੀ ਦਾ 1-1 ਮਾਮਲਾ ਨਾਸਿਕ ਦੇ ਇੱਕ ਹੋਟਲ ਮਾਲਕ ਅਤੇ ਇੱਕ ਕਾਰੋਬਾਰੀ ਵੱਲੋਂ ਦਰਜ ਕਰਵਾਇਆ ਗਿਆ ਹੈ। ਮੁੰਬਈ ਪੁਲਿਸ ਨੇ ਕਾਮਰਾ ਨੂੰ ਦੋ ਸੰਮਨ ਜਾਰੀ ਕੀਤੇ ਹਨ। ਉਨ੍ਹਾਂ ਨੂੰ 31 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਨੇ 27 ਮਾਰਚ ਨੂੰ ਉਨ੍ਹਾਂ ਦੇ ਖਿਲਾਫ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦੇ ਨੋਟਿਸ ਨੂੰ ਸਵੀਕਾਰ ਕਰ ਲਿਆ ਹੈ।

ਦਰਅਸਲ, ਕੁਨਾਲ ਕਾਮਰਾ ਨੇ ਇੱਕ ਸਟੈਂਡਅੱਪ ਕਾਮੇਡੀ ਸ਼ੋਅ ਵਿੱਚ ਪੈਰੋਡੀ ਕੀਤੀ ਸੀ, ਜਿਸ ਤੋਂ ਬਾਅਦ ਮਾਮਲਾ ਗਰਮਾ ਗਿਆ ਸੀ। ਕਾਮਰਾ ਨੇ ਫਿਲਮ ‘ਦਿਲ ਤੋਂ ਪਾਗਲ ਹੈ’ ਦੇ ਇਕ ਗੀਤ ਦੀ ਪੈਰੋਡੀ ਕੀਤੀ ਸੀ, ਜਿਸ ‘ਚ ਸ਼ਿੰਦੇ ਨੂੰ ਗੱਦਾਰ ਕਿਹਾ ਗਿਆ ਸੀ। ਗੀਤ ਰਾਹੀਂ ਉਨ੍ਹਾਂ ਨੇ ਸ਼ਿਵ ਸੈਨਾ ਅਤੇ ਐੱਨਸੀਪੀ ਵਿਚਾਲੇ ਫੁੱਟ ਨੂੰ ਲੈ ਕੇ ਮਜ਼ਾਕੀਆ ਲਹਿਜੇ ‘ਚ ਟਿੱਪਣੀ ਵੀ ਕੀਤੀ ਸੀ।ਕਾਮਰਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ 23 ਮਾਰਚ ਦੀ ਰਾਤ ਨੂੰ ਸ਼ਿਵ ਸੈਨਾ ਸ਼ਿੰਦੇ ਧੜੇ ਦੇ ਸਮਰਥਕਾਂ ਨੇ ਮੁੰਬਈ ਦੇ ਖਾਰ ਇਲਾਕੇ ‘ਚ ਹੈਬੀਟੇਟ ਕਾਮੇਡੀ ਕਲੱਬ ‘ਚ ਭੰਨਤੋੜ ਕੀਤੀ।

LEAVE A REPLY

Please enter your comment!
Please enter your name here