ਵਿਆਹ ਦੇ 2 ਸਾਲ ਬਾਅਦ ਸਿਧਾਰਥ-ਕਿਆਰਾ ਦੇ ਘਰ ਗੂੰਜਣ ਜਾ ਰਹੀਆਂ ਕਿਲਕਾਰੀਆਂ, ਪਿਆਰੀ ਫੋਟੋ ਨਾਲ ਸਾਂਝੀ ਕੀਤੀ ਖੁਸ਼ਖਬਰੀ
ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਘਰ ਇੱਕ ਛੋਟਾ ਮਹਿਮਾਨ ਆਉਣ ਵਾਲਾ ਹੈ। ਜੋੜੇ ਨੇ ਇਹ ਖੁਸ਼ਖਬਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਵਿਆਹ ਦੇ ਲਗਭਗ ਦੋ ਸਾਲ ਬਾਅਦ ਕਿਆਰਾ ਅਡਵਾਨੀ ਨੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ ਕਿ ਉਹ ਮਾਂ ਬਣਨ ਜਾ ਰਹੀ ਹੈ। ਉਨ੍ਹਾਂ ਨੇ ਇਕ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਕਮੈਂਟ ਬਾਕਸ ‘ਚ ਵਧਾਈਆਂ ਦਾ ਹੜ੍ਹ ਆ ਗਿਆ ਹੈ।
ਕਿਆਰਾ ਅਡਵਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਦੇ ਨਾਲ ਉਨਾਂ ਲਿਖਿਆ ਹੈ, ‘ਸਾਡੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਤੋਹਫਾ ਆਉਣ ਵਾਲਾ ਹੈ।’ ਇਸ ਤੋਂ ਬਾਅਦ ਉਨ੍ਹਾਂ ਨੇ ਹੱਥ ਜੋੜ ਕੇ ਇੱਕ ਇਮੋਜੀ ਬਣਾਇਆ ਹੈ। ਤਸਵੀਰ ‘ਚ ਕਿਆਰਾ ਅਤੇ ਸਿਧਾਰਥ ਦੇ ਹੱਥਾਂ ‘ਚ ਉੱਨ ਦੇ ਬਣੇ ਛੋਟੇ ਸਫੇਦ ਰੰਗ ਦੇ ਜੁੱਤੇ ਨਜ਼ਰ ਆ ਰਹੇ ਹਨ। ਕਿਆਰਾ ਨੂੰ ਇਸ ਪੋਸਟ ‘ਤੇ ਪ੍ਰਸ਼ੰਸਕ ਵਧਾਈ ਦੇ ਰਹੇ ਹਨ। ਇਸ ਤੋਂ ਇਲਾਵਾ ਫਿਲਮ ਇੰਡਸਟਰੀ ਦੇ ਸਾਰੇ ਸਿਤਾਰੇ ਵੀ ਇਸ ਜੋੜੀ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।