ਸੱਸ ਨਾਲ ਸਾਈਂ ਬਾਬਾ ਦੇ ਦਰਸ਼ਨਾਂ ਲਈ ਸ਼ਿਰਡੀ ਪਹੁੰਚੀ ਕੈਟਰੀਨਾ ਕੈਫ, ਸਾਦਗੀ ਭਰੇ ਅੰਦਾਜ਼ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਨਵੀ ਦਿੱਲੀ : ਫਿਲਮ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਸਾਈਂ ਬਾਬਾ ਦੇ ਦਰਸ਼ਨਾਂ ਲਈ ਸ਼ਿਰਡੀ ਪਹੁੰਚੀ। ਅਦਾਕਾਰਾ ਆਪਣੀ ਸੱਸ ਵੀਨਾ ਕੌਸ਼ਲ ਨਾਲ ਦਰਸ਼ਨਾਂ ਲਈ ਪਹੁੰਚੀ ਸੀ।ਇਸ ਦੌਰਾਨ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਕੈਟਰੀਨਾ ਹੱਥ ਜੋੜ ਕੇ ਸ਼ਰਧਾ ਨਾਲ ਭਗਤੀ ‘ਚ ਲੀਨ ਨਜ਼ਰ ਆ ਰਹੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੰਦਰ ਦੇ ਪ੍ਰਮੁੱਖ ਵਿਸ਼ਨੂੰ ਥੋਰਾਟ ਨੇ ਵੀ ਅਦਾਕਾਰਾ ਨਾਲ ਮੁਲਾਕਾਤ ਕੀਤੀ।
ਹੱਥ ਜੋੜ ਕੇ ਪ੍ਰਾਰਥਨਾ ਕਰਦੀ ਨਜ਼ਰ ਆਈ ਕੈਟਰੀਨਾ ਕੈਫ
ਦੱਸ ਦਈਏ ਕਿ ਕੈਟਰੀਨਾ ਕੈਫ ਅਕਸਰ ਮੰਦਰਾਂ ‘ਚ ਜਾਂਦੀ ਹੈ। ਕੈਟਰੀਨਾ ਕੈਫ ਨੇ ਇਸ ਦੌਰਾਨ ਚਿੱਟੇ ਰੰਗ ਦਾ ਸੂਟ ਪਾਇਆ ਹੋਇਆ ਸੀ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਤਸਵੀਰਾਂ ‘ਚ ਕੈਟਰੀਨਾ ਹੱਥ ਜੋੜ ਕੇ ਪ੍ਰਾਰਥਨਾ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਸਾਈਂ ਬਾਬਾ ਦੀ ਮੂਰਤੀ ਅੱਗੇ ਸੀਸ ਵੀ ਝੁਕਾਇਆ। ਪ੍ਰਸ਼ੰਸਕ ਅਦਾਕਾਰਾ ਦੇ ਸਾਦਗੀ ਭਰੇ ਅੰਦਾਜ਼ ਦੀ ਤਾਰੀਫ ਕਰ ਰਹੇ ਹਨ। ਅਦਾਕਾਰਾ ਹਾਲ ਹੀ ਵਿੱਚ ਆਪਣੇ ਪਤੀ ਵਿੱਕੀ ਕੌਸ਼ਲ ਅਤੇ ਸੱਸ ਵੀਨਾ ਕੌਸ਼ਲ ਨਾਲ ਮੁੰਬਈ ਵਿੱਚ ਸਿੱਧੀ ਵਿਨਾਇਕ ਮੰਦਿਰ ਵੀ ਗਈ ਸੀ।
ਸੋਨੀਆ ਗਾਂਧੀ ਦੇ ਨਿੱਜੀ ਸਕੱਤਰ ਰਹੇ ਪੀਪੀ ਮਾਧਵਨ ਦਾ ਦਿਹਾਂਤ, ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਲਈ ਪੁੱਜੇ ਰਾਹੁਲ ਗਾਂਧੀ