ਭਾਰਤੀ ਸਿਨੇਮਾ ਦੇ ਸੀਨੀਅਰ ਫਿਲਮ ਨਿਰਮਾਤਾ ਸਲੀਮ ਅਖਤਰ ਦਾ 82 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਕੁਝ ਸਮੇਂ ਤੋਂ ਉਮਰ ਨਾਲ ਸਬੰਧਤ ਬਿਮਾਰੀਆਂ ਨਾਲ ਜੂਝ ਰਹੇ ਸਨ ਅਤੇ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਇਲਾਜ ਅਧੀਨ ਸਨ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੀ ਪਤਨੀ ਸ਼ਮਾ ਅਖਤਰ ਨੇ ਕੀਤੀ ਹੈ।
ਅਗਨੀਵੀਰ ਭਰਤੀ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 25 ਅਪ੍ਰੈਲ ਤੱਕ ਵਧਾਈ
ਉਨ੍ਹਾਂ ਦੇ ਦੇਹਾਂਤ ਨਾਲ ਫਿਲਮ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਨੂੰ ਮੁੰਬਈ ਵਿੱਚ ਇਰਲਾ ਮਸਜਿਦ ਦੇ ਨੇੜੇ ਕਬਰਸਤਾਨ ਵਿੱਚ ਦਫ਼ਨਾਇਆ ਗਿਆ ਹੈ। ਉਹ ਆਪਣੇ ਪਿੱਛੇ ਪਤਨੀ ਸ਼ਮਾ ਅਖਤਰ ਅਤੇ ਪੁੱਤਰ ਸਮਦ ਅਖਤਰ ਛੱਡ ਗਏ ਹਨ।
ਸਲੀਮ ਅਖਤਰ ਨੇ ਫਿਲਮ ਇੰਡਸਟਰੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। 80 ਅਤੇ 90 ਦੇ ਦਹਾਕੇ ਦੇ ਵਿਚਕਾਰ, ਉਸਨੇ ਕਯਾਮਤ, ਫੂਲ ਔਰ ਅੰਗਾਰੇ, ਆਦਮੀ ਵਰਗੀਆਂ ਕੁਝ ਵਧੀਆ ਫਿਲਮਾਂ ਦਾ ਨਿਰਮਾਣ ਕੀਤਾ। ਉਸਨੇ ਇਹ ਸਾਰੀਆਂ ਫਿਲਮਾਂ ਆਪਣੇ ਪ੍ਰੋਡਕਸ਼ਨ ਹਾਊਸ ਆਫਤਾਬ ਪਿਕਚਰਜ਼ ਦੇ ਬੈਨਰ ਹੇਠ ਬਣਾਈਆਂ। ਸਲੀਮ ਅਖਤਰ ਨੇ 1997 ਦੀ ਫਿਲਮ ਰਾਜਾ ਕੀ ਆਏਗੀ ਬਾਰਾਤ ਨਾਲ ਬਾਲੀਵੁੱਡ ਵਿੱਚ ਰਾਣੀ ਮੁਖਰਜੀ ਨੂੰ ਬ੍ਰੇਕ ਦਿੱਤਾ। ਰਾਣੀ ਮੁਖਰਜੀ ਨੇ ਸਲੀਮ ਅਖਤਰ ਦੇ ਪ੍ਰੋਡਕਸ਼ਨ ਵਿੱਚ ਬਣੀ ਫਿਲਮ ‘ਬਾਦਲ’ ਵਿੱਚ ਵੀ ਕੰਮ ਕੀਤਾ ਹੈ। ਇਸ ਵਿੱਚ ਉਨ੍ਹਾਂ ਦੇ ਸਹਿ-ਕਲਾਕਾਰ ਬੌਬੀ ਦਿਓਲ ਸਨ।