ਅਨੁਪਮ ਖੇਰ-ਗੁਰੂ ਰੰਧਾਵਾ ਤੋਂ ਬਾਅਦ ਮਹਾਕੁੰਭ ‘ਚ ਪਹੁੰਚੇ ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ, ਸ਼ਰਧਾ-ਭਗਤੀ ‘ਚ ਲੀਨ ਆਏ ਨਜ਼ਰ
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ ‘ਮਹਾ ਕੁੰਭ 2025’ ਲਈ ਦੇਸ਼ ਅਤੇ ਦੁਨੀਆ ਭਰ ਤੋਂ ਕਰੋੜਾਂ ਸ਼ਰਧਾਲੂ ਲਗਾਤਾਰ ਪਹੁੰਚ ਰਹੇ ਹਨ। ਇਸ ਮਹਾਉਤਸਵ ‘ਚ ਕਈ ਫਿਲਮ ਅਤੇ ਟੀਵੀ ਸਿਤਾਰੇ ਵੀ ਹਿੱਸਾ ਲੈਂਦੇ ਨਜ਼ਰ ਆਏ। ਪ੍ਰਯਾਗਰਾਜ ‘ਚ ਚੱਲ ਰਹੇ ਮਹਾਕੁੰਭ ‘ਚ ਹਿੱਸਾ ਲੈ ਕੇ ਸਾਰਿਆਂ ਨੇ ਸੰਗਮ ‘ਚ ਸ਼ਰਧਾ ਨਾਲ ਇਸ਼ਨਾਨ ਕੀਤਾ।
ਕਾਮੇਡੀ ਦੀ ਦੁਨੀਆ ਤੋਂ ਦੂਰ, ਪੂਰੀ ਤਰ੍ਹਾਂ ਸ਼ਰਧਾ ਅਤੇ ਭਗਤੀ ‘ਚ ਲੀਨ
ਅਨੁਪਮ ਖੇਰ, ਰੇਮੋ ਡਿਸੂਜ਼ਾ, ਗੁਰੂ ਰੰਧਾਵਾ ਵਰਗੀਆਂ ਕਈ ਮਸ਼ਹੂਰ ਹਸਤੀਆਂ ਤੋਂ ਬਾਅਦ ਹੁਣ ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਵੀ ਮਹਾਕੁੰਭ ‘ਚ ਇਸ਼ਨਾਨ ਕਰਨ ਪਹੁੰਚੇ ਹਨ। ਸੁਨੀਲ ਗਰੋਵਰ ਨੇ ਗੰਗਾ ਇਸ਼ਨਾਨ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਸੁਨੀਲ ਆਪਣੀ ਕਾਮੇਡੀ ਦੀ ਦੁਨੀਆ ਤੋਂ ਦੂਰ ਪੂਰੀ ਤਰ੍ਹਾਂ ਸ਼ਰਧਾ ਅਤੇ ਭਗਤੀ ‘ਚ ਲੀਨ ਨਜ਼ਰ ਆਏ।
ਸੰਪੂਰਨ ਮਹਿਸੂਸ ਕਰ ਰਿਹਾ ਹਾਂ
ਸੁਨੀਲ ਨੇ ਸੋਸ਼ਲ ਮੀਡੀਆ ‘ਤੇ ਲਿਖਿਆ “ਦਿਵਯ, ਦੈਵੀ, ਇਸ਼ਵਰਿਆ ਮੈਂ ਮਹਾਕੁੰਭ 2025 ‘ਚ ਇੱਥੇ ਆ ਕੇ ਪਵਿੱਤਰ ਮਹਿਸੂਸ ਕਰ ਰਿਹਾ ਹਾਂ। ਇੱਥੇ ਡੁਬਕੀ ਲਗਾ ਕੇ ਧੰਨ ਮਹਿਸੂਸ ਕਰ ਰਿਹਾ ਹਾਂ। ਹਜ਼ਾਰਾਂ ਸਾਲਾਂ ਤੋਂ ਇਸ ਪਾਣੀ ਵਿਚ ਅਨੇਕਾਂ ਰਿਸ਼ੀ, ਸੰਤ, ਮੁਨੀਆਂ, ਅਤੇ ਮਹਾਤਮਾ ਆਉਂਦੇ ਰਹੇ ਹਨ। ਮੈਂ ਸੰਪੂਰਨ ਮਹਿਸੂਸ ਕਰ ਰਿਹਾ ਹਾਂ। ਹਰ ਕਿਸੇ ਦਾ ਧੰਨਵਾਦ ਜਿਨ੍ਹਾਂ ਨੇ ਮੇਰੀ ਇੱਥੇ ਤੱਕ ਪਹੁੰਚਣ ਵਿੱਚ ਮਦਦ ਕੀਤੀ।”