ਨਵੀ ਦਿੱਲੀ, 14 ਮਾਰਚ: ਮਸ਼ਹੂਰ ਅਦਾਕਾਰ ਦੇਬ ਮੁਖਰਜੀ ਨੇ ਸ਼ੁੱਕਰਵਾਰ 14 ਮਾਰਚ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ 83 ਸਾਲ ਦੇ ਸਨ। ਉਹ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਸਨ ਅਤੇ ਉਮਰ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਸਨ। ਉਹ ਮਸ਼ਹੂਰ ਨਿਰਦੇਸ਼ਕ ਅਯਾਨ ਮੁਖਰਜੀ ਦੇ ਪਿਤਾ ਅਤੇ ਆਸ਼ੂਤੋਸ਼ ਗੋਵਾਰੀਕਰ ਦੇ ਸਹੁਰੇ ਸਨ।
ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ
ਦੇਬ ਮੁਖਰਜੀ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਮੁੰਬਈ ਦੇ ਜੁਹੂ ਸਥਿਤ ਪਵਨ ਹੰਸ ਸ਼ਮਸ਼ਾਨਘਾਟ ‘ਚ ਹੋਵੇਗਾ। ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਉੱਥੇ ਪਹੁੰਚ ਸਕਦੇ ਹਨ। ਦੇਬ ਮੁਖਰਜੀ ਨੇ ਆਪਣੇ ਕਰੀਅਰ ‘ਚ ਕਈ ਸ਼ਾਨਦਾਰ ਫਿਲਮਾਂ ‘ਚ ਕੰਮ ਕੀਤਾ। ‘ਅਭਿਨੇਤਰੀ’, ‘ਦੋ ਆਂਖੇ’, ‘ਬਾਤੋਂ ਬਾਤੋਂ ਮੈਂ’, ‘ਕਮੀਨੇ’ ਅਤੇ ‘ਗੁਦਗੁਦੀ’ ਵਰਗੀਆਂ ਫਿਲਮਾਂ ‘ਚ ਉਸ ਦੇ ਕਿਰਦਾਰਾਂ ਨੂੰ ਦਰਸ਼ਕਾਂ ਨੇ ਖੂਬ ਸਲਾਹਿਆ। ਉਨ੍ਹਾਂ ਦੀ ਸਾਦਗੀ ਅਤੇ ਮਿਹਨਤ ਨੇ ਉਨ੍ਹਾਂ ਨੂੰ ਇੰਡਸਟਰੀ ਵਿੱਚ ਇੱਕ ਵੱਖਰੀ ਪਹਿਚਾਣ ਦਿਵਾਈ।