ਦਿਲਜੀਤ ਦੋਸਾਂਝ ਦੇ Concert ‘ਚ ਪਹੁੰਚੀ ਦੀਪਿਕਾ ਪਾਦੂਕੋਣ, ਮਾਂ ਬਣਨ ਤੋਂ ਬਾਅਦ ਪਹਿਲੀ ਵਾਰ ਆਈ ਨਜ਼ਰ
ਦੀਪਿਕਾ ਪਾਦੁਕੋਣ ਨੇ ਆਪਣੀ ਬੇਟੀ ਦੇ ਜਨਮ ਤੋਂ ਬਾਅਦ ਕੰਮ ਤੋਂ ਥੋੜਾ ਬ੍ਰੇਕ ਲਿਆ ਹੋਇਆ ਹੈ। ਇਸ ਬ੍ਰੇਕ ਦੇ ਵਿਚਕਾਰ ਦੀਪਿਕਾ ਨੇ ਸ਼ੁੱਕਰਵਾਰ ਨੂੰ ਬੈਂਗਲੁਰੂ ਵਿੱਚ ਦਿਲਜੀਤ ਦੋਸਾਂਝ ਦੇ ਕੰਸਰਟ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਨਾ ਸਿਰਫ ਦਿਲਜੀਤ ਨੇ ਦੀਪਿਕਾ ਦੇ ਬ੍ਰਾਂਡ ਨੂੰ ਪ੍ਰਮੋਟ ਕੀਤਾ ਸਗੋਂ ਦੋਵੇਂ ਸਟੇਜ ‘ਤੇ ਇਕੱਠੇ ਮਸਤੀ ਕਰਦੇ ਨਜ਼ਰ ਆਏ। ਦਿਲਜੀਤ ਨੇ ਲਵਰ ਗੀਤ ਗਾਇਆ ਅਤੇ ਦੀਪਿਕਾ ਡਾਂਸ ਕਰਦੀ ਨਜ਼ਰ ਆਈ।
ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ
ਦਿਲਜੀਤ ਦੋਸਾਂਝ ਦੇ ਕੰਸਰਟ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ‘ਚ ਦਿਲਜੀਤ ਪ੍ਰਸ਼ੰਸਕਾਂ ‘ਤੇ ਆਪਣੀ ਆਵਾਜ਼ ਦਾ ਜਾਦੂ ਬਿਖੇਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਦੀਪਿਕਾ ਦੇ ਸਵਾਗਤ ਦੀ ਗੱਲ ਹੁੰਦੀ ਹੈ, ਜਿਸ ਕਾਰਨ ਪ੍ਰਸ਼ੰਸਕ ਹੋਰ ਖੁਸ਼ ਹੁੰਦੇ ਨਜ਼ਰ ਆਉਂਦੇ ਹਨ।
ਇਹ ਵੀ ਪੜੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ; 7 ਜ਼ਿਲ੍ਹਿਆਂ ‘ਚ ਅਲਰਟ ਜਾਰੀ, ਇਸ ਦਿਨ ਪਵੇਗਾ ਮੀਂਹ
ਇਸ ਤੋਂ ਬਾਅਦ ਦੋਵੇਂ lover ਗੀਤ ‘ਤੇ ਪਰਫਾਰਮ ਕਰਦੇ ਹਨ। ਇਸ ਦੌਰਾਨ ਦਿਲਜੀਤ ਕਹਿੰਦੇ ਹਨ ਕਿ “ਅਸੀਂ ਦੀਪਿਕਾ ਨੂੰ ਵੱਡੇ ਪਰਦੇ ‘ਤੇ ਦੇਖਿਆ ਹੈ। ਉਨ੍ਹਾਂ ਨੇ ਕਿੰਨਾ ਪਿਆਰਾ ਕੰਮ ਕੀਤਾ ਹੈ। ਬਾਲੀਵੁੱਡ ‘ਚ ਆਪਣੇ ਦਮ ‘ਤੇ ਜਗ੍ਹਾ ਬਣਾਈ। ਸਾਨੂੰ ਉਨ੍ਹਾਂ ‘ਤੇ ਮਾਣ ਹੋਣਾ ਚਾਹੀਦਾ ਹੈ, ਮੈਨੂੰ ਮਾਣ ਹੈ।” ਇਸ ਤੋਂ ਇਲਾਵਾ ਸਟੇਜ ‘ਤੇ ਪਹੁੰਚੀ ਦੀਪਿਕਾ ਨੇ ਪੰਜਾਬੀ ਗਾਇਕ ਨੂੰ ਕੰਨੜ ਭਾਸ਼ਾ ਦੀਆਂ ਕੁਝ ਲਾਈਨਾਂ ਵੀ ਸਮਝਾਈਆਂ।