ਕਲਾ ਕ੍ਰਿਤੀ ਵਲੋਂ ਡਾਂਡੀਆ ਨਾਈਟ ਆਯੋਜਿਤ

0
4
Dandiya Night

ਪਟਿਆਲਾ, 29 ਸਤੰਬਰ 2025 : ਸ਼ਾਹੀ ਸ਼ਹਿਰ ਪਟਿਆਲਾ ਦੇ ਅਰਬਨ ਐਸਟੇਟ ਵਿਖੇ ਬਣੇ ਇਕ ਰੈਸਟੋਰੈਂਟ ਵਿਚ ਬੀਤੇ ਦਿਨੀਂ ਕਲਾ ਕ੍ਰਿਤੀ ਵਲੋਂ ਡਾਂਡੀਆ ਨਾਈਟ (Dandiya Night by Kala Kriti) ਦਾ ਆਯੋਜਨ ਕੀਤਾ ਗਿਆ ।

ਵੱਖ-ਵੱਖ ਇੰਸਟੀਚਿਊਟਸ ਨੇ ਕੀਤੇ ਮੇਕਅਪ, ਡਾਂਸ, ਮਾਡਲਿੰਗ ਅਤੇ ਟੈ੍ਰਡਿੰਗ ਲੁਕ ਪ੍ਰੋਗਰਾਮ

ਜਿਸ ਵਿਚ ਵੱਖ-ਵੱਖ ਇੰਸਟੀਚਿਊਟਸ ਨੇ ਕੀਤੇ ਮੇਕਅਪ, ਡਾਂਸ, ਮਾਡਲਿੰਗ ਅਤੇ ਟੈ੍ਰਡਿੰਗ ਲੁਕ ਪ੍ਰੋਗਰਾਮ ਕੀਤੇ ਗਏ।ਇਸ ਮੌਕੇ ਡਾਂਡੀਆ ਨਾਈਟ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਕੁੜੀਆਂ ਅਤੇ ਮਹਿਲਾਵਾਂ ਨੂੰ ਉਹਨਾ ਦੇ ਖੇਤਰ ਵਿਚ ਵਧੀਆ ਪ੍ਰਾਪਤੀਆਂ ਲਈ ਸਨਮਾਨਤ ਕੀਤਾ ਗਿਆ । ਇਸ ਦੌਰਾਨ ਮਮਤਾ ਸ਼ਰਮਾ ਨੂੰ ਬੈਸਟ ਟੈ੍ਰਡਿੰਗ ਲੁਕ (Best Trading Look) ਵਜੋਂ ਸਨਮਾਨਤ ਕੀਤਾ ਗਿਆ ।

ਕਲਾ ਕ੍ਰਿਤੀ ਵਲੋਂ ਅਜਿਹੇ ਪ੍ਰੋਗਰਾਮ ਵੱਖ-ਵੱਖ ਸਮੇਂ ਤੇ ਕਰਵਾਏ ਜਾਂਦੇ ਰਹਿੰਦੇ ਹਨ

ਦੱਸਣਯੋਗ ਹੈ ਕਿ ਕਲਾ ਕ੍ਰਿਤੀ ਵਲੋਂ ਅਜਿਹੇ ਪ੍ਰੋਗਰਾਮ ਵੱਖ-ਵੱਖ ਸਮੇਂ ਤੇ ਕਰਵਾਏ ਜਾਂਦੇ ਰਹਿੰਦੇ ਹਨ ਤਾਂ ਜੋ ਮਹਿਲਾਵਾਂ ਅੰਦਰ ਛੁਪੀ ਕਲਾ ਬਾਹਰ ਆ ਸਕੇ ਤੇ ਮਹਿਲਾਵਾਂ ਜੋ ਕਿ ਕਿਸੇ ਨਾ ਕਿਸੇ ਖੇਤਰ ਵਿਚ ਕਿਤੇ ਨਾ ਕਿਤੇ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ ਨੂੰ ਨਿਖਾਰ ਕੇ ਅੱਗੇ ਵਧਾਇਆ ਜਾ ਸਕੇ ।

Read More : ਪੰਜਾਬ ਦੇ ਸੱਭਿਆਚਾਰਕ ਵਿਰਸੇ ਦਾ ਅਨਿੱਖੜਵਾਂ ਅੰਗ ਹੈ ਤੀਆਂ ਦਾ ਤਿਉਹਾਰ : ਡਾ. ਗੁਰਪ੍ਰੀਤ ਕੌਰ

LEAVE A REPLY

Please enter your comment!
Please enter your name here