ਅਦਾਕਾਰ ਮਨੋਜ ਕੁਮਾਰ ਦੀ ਸ਼ੁੱਕਰਵਾਰ ਸਵੇਰੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਮੌਤ ਹੋ ਗਈ। ਉਹ 87 ਸਾਲ ਦੇ ਸਨ। ਮਨੋਜ ਕੁਮਾਰ ਦੇ ਦੇਹਾਂਤ ‘ਤੇ ਬਾਲੀਵੁੱਡ ਇੰਡਸਟਰੀ ਅਤੇ ਰਾਜਨੀਤਿਕ ਹਸਤੀਆਂ ਸੋਗ ਪ੍ਰਗਟ ਕਰ ਰਹੀਆਂ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਲੈ ਕੇ ਪੀਐਮ ਮੋਦੀ ਨੇ ਅਦਾਕਾਰ ਨੂੰ ਯਾਦ ਕਰਦੇ ਹੋਏ ਫੇਸਬੁੱਕ ‘ਤੇ ਪੋਸਟ ਸਾਂਝੀਆਂ ਕੀਤੀਆਂ।ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਸੈਲੇਬਸ ਮਨੋਜ ਕੁਮਾਰ ਦੇ ਘਰ ਪਹੁੰਚ ਰਹੇ ਹਨ। ਪ੍ਰੇਮ ਚੋਪੜਾ ਵੀ ਮਨੋਜ ਕੁਮਾਰ ਦੇ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਘਰ ਪਹੁੰਚੇ। ਇਸ ਦੌਰਾਨ ਉਹ ਹੱਥ ‘ਚ ਸੋਟੀ ਫੜੀ ਅਤੇ ਕਮਰ ‘ਤੇ ਬੈਲਟ ਬੰਨ੍ਹੀ ਨਜ਼ਰ ਆਏ।
2 IAS ਤੇ 1 PCS ਅਧਿਕਾਰੀ ਦਾ ਹੋਇਆ ਤਬਾਦਲਾ; ਪੜੋ ਸੂਚੀ
ਇਸ ਤੋਂ ਇਲਾਵਾ ਰਵੀਨਾ ਟੰਡਨ ਨੇ ਵੀ ਮਨੋਜ ਕੁਮਾਰ ਨੂੰ ਸ਼ਰਧਾਂਜਲੀ ਦਿੱਤੀ। ਮੀਡੀਆ ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ- ਉਨ੍ਹਾਂ ਨੇ ਮੇਰੇ ਪਿਤਾ ਨੂੰ ਫਿਲਮਾਂ ‘ਚ ਬ੍ਰੇਕ ਦਿੱਤਾ। ਮੈਂ ਅੱਜ ਉਨ੍ਹਾਂ ਲਈ ਉਨ੍ਹਾਂ ਦੀਆਂ ਤਿੰਨ ਮਨਪਸੰਦ ਚੀਜ਼ਾਂ ਲੈ ਕੇ ਆਈ ਹਾਂ, ਮਹਾਕਾਲ ਦੀ ਰੁਦਰਾਕਸ਼ ਮਾਲਾ, ਸਾਈਂ ਬਾਬਾ ਦੀ ਵਿਭੂਤੀ ਅਤੇ ਭਾਰਤ ਦਾ ਝੰਡਾ। ਕਿਉਂਕਿ ਮੇਰੇ ਲਈ ਉਹ ਭਾਰਤ ਸਨ, ਭਾਰਤ ਹੈ ਅਤੇ ਭਾਰਤ ਹੀ ਰਹਿਣਗੇ। ਦੱਸ ਦਈਏ ਕਿ ਉਹ ਖਾਸ ਤੌਰ ‘ਤੇ ਆਪਣੀਆਂ ਦੇਸ਼ ਭਗਤੀ ਫਿਲਮਾਂ ਲਈ ਜਾਂਦੇ ਸਨ। ਉਨ੍ਹਾਂ ਨੂੰ ਭਾਰਤ ਕੁਮਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।