CableOne ਅਤੇ ਸਾਗਾ ਸਟੂਡੀਓਜ਼ ਆਇਆ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੇ ਸਮਰਥਨ ਚ, 5 ਲੱਖ ਰੁ. ਦਾ ਮਾਣ ਭੱਤਾ ਦੇਣ ਦਾ ਕੀਤਾ ਐਲਾਨ
ਗਲੋਬਲ OTT ਪਲੇਟਫਾਰਮ CableOne, ਜੋ ਜਲਦੀ ਹੀ ਲਾਂਚ ਹੋਣ ਜਾ ਰਿਹਾ ਹੈ, ਨੇ ਪ੍ਰਸਿੱਧ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਲਈ 5 ਲੱਖ ਰੁਪਏ ਦੇ ਮਾਣ ਭੱਤੇ ਦਾ ਐਲਾਨ ਕੀਤਾ ਹੈ। ਇਹ ਘੋਸ਼ਣਾ ਅੱਜ ਉਨ੍ਹਾਂ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਕੀਤੀ ਗਈ ਹੈ।
ਇਹ ਵੀ ਪੜ੍ਹੋ: ਓਡੀਸ਼ਾ ਵਿੱਚ ਦੇਸ਼ ਦਾ ਪਹਿਲਾ ਅਨਾਜ ਏਟੀਐਮ ਹੋਇਆ ਲਾਂਚ, 5 ਮਿੰਟਾਂ ਵਿੱਚ ਵੰਡੇਗਾ 50 ਕਿਲੋ ਅਨਾਜ
ਆਪਣੇ ਅਧਿਕਾਰਤ ਬਿਆਨ ਵਿੱਚ, CableOne ਨੇ ਵਿਨੇਸ਼ ਫੋਗਾਟ ਦੇ ਸਮਰਪਣ ਅਤੇ ਖੇਡ ਭਾਵਨਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਵੇਂ ਉਹ ਹਲਕੇ ਭਾਰ ਕਾਰਨ ਓਲੰਪਿਕ ਤੋਂ ਖੁੰਝ ਗਈ, ਪਰ ਉਹ ਉਨ੍ਹਾਂ ਲਈ ਇੱਕ ਸੱਚੀ ਚੈਂਪੀਅਨ ਹੈ। ਕੇਬਲਓਨ ਨੇ ਖੇਡ ਪ੍ਰਤੀ ਉਸਦੇ ਜਨੂੰਨ ਅਤੇ ਸਮਰਪਣ ਦੇ ਸਨਮਾਨ ਵਿੱਚ 5 ਲੱਖ ਰੁਪਏ ਦੇ ਯੋਗਦਾਨ ਦਾ ਐਲਾਨ ਕੀਤਾ ਹੈ।ਇਸ ਤੋਂ ਇਲਾਵਾ CableOne ਨੇ ਇਹ ਵੀ ਦਿਲਚਸਪੀ ਜ਼ਾਹਰ ਕੀਤੀ ਹੈ ਕਿ ਜੇਕਰ ਵਿਨੇਸ਼ ਫੋਗਾਟ ਸਹਿਮਤ ਹੋ ਜਾਂਦੇ ਹਨ ਤਾਂ ਉਹ ਉਸ ਦੀ ਪ੍ਰੇਰਨਾਦਾਇਕ ਕਹਾਣੀ ਨੂੰ “ਪੰਜਾਬ ਦੀਆਂ ਕਹਾਣੀਆਂ” ਲੜੀ ਤਹਿਤ ਇੱਕ ਫ਼ਿਲਮ ਵਜੋਂ ਪੇਸ਼ ਕਰਨ ਲਈ ਤਿਆਰ ਹੈ। ਇਹ ਫਿਲਮ ਉਸ ਦੀ ਲਗਨ ਅਤੇ ਜ਼ਿੰਦਗੀ ਵਿਚ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕਰੇਗੀ।CableOne ਦੇ ਸੀਈਓ ਸਿਮਰਨਜੀਤ ਸਿੰਘ ਨੇ ਕਿਹਾ, “ਵਿਨੇਸ਼ ਫੋਗਾਟ ਸਾਡੇ ਦੇਸ਼ ਦਾ ਮਾਣ ਹੈ ਅਤੇ ਇੱਕ ਪਲੇਟਫਾਰਮ ਵਜੋਂ ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਜੇਕਰ ਅਸੀਂ ਪਹਿਲਵਾਨ ਦੇ ਰੂਪ ‘ਚ ਉਨ੍ਹਾਂ ਦੇ ਸਫਰ ‘ਤੇ ਫਿਲਮ ਬਣਾ ਸਕਦੇ ਹਾਂ ਤਾਂ ਇਹ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ। ਉਨ੍ਹਾਂ ਨੂੰ ਵਧਾਈਆਂ! ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ।” ਕੇਬਲਓਨ ਇੱਕ ਆਲ-ਇਨ-ਵਨ ਐਪਲੀਕੇਸ਼ਨ ਹੈ ਜਿਸ ਵਿੱਚ VOD, ਡਿਜੀਟਲ ਲੀਨੀਅਰ ਟੀਵੀ, ਅਤੇ 24×7 ਡਿਜੀਟਲ ਰੇਡੀਓ ਸ਼ਾਮਲ ਹੈ, ਜੋ ਲਾਂਚ ਹੋਣ ਲਈ ਸੈੱਟ ਹੈ।