Bigg Boss 18 ਦੇ ਸੈੱਟ ‘ਤੇ ਇਹ ਅਹਿਮ ਚੀਜ਼ ਹੋਈ ਬੈਨ;ਪ੍ਰਤੀਯੋਗੀ ਅਤੇ 800 ਕਰੂ ਮੈਂਬਰਾਂ ‘ਤੇ ਪਵੇਗਾ ਸਿੱਧਾ ਅਸਰ
ਨਵੀ ਦਿੱਲੀ : ਟੀਵੀ ਸ਼ੋਅ ਬਿੱਗ ਬੌਸ 18 ਵਿੱਚ ਇਸ ਵਾਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਹਨ। ਹੁਣ ‘ਬਿੱਗ ਬੌਸ 18’ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਸ਼ੋਅ ਦੇ ਮੇਕਰਸ ਨੇ ਸਖ਼ਤ ਕਦਮ ਚੁੱਕਿਆ ਹੈ। ‘ਬਿੱਗ ਬੌਸ 18’ ਦੇ ਸੈੱਟ ‘ਤੇ ਇਕ ਮਹੱਤਵਪੂਰਨ ਚੀਜ਼ ਨੂੰ ਬੈਨ ਕਰ ਦਿੱਤਾ ਗਿਆ ਹੈ। ਹੁਣ ਇਸ ਚੀਜ਼ ਦੀ ਵਰਤੋਂ ਕੋਈ ਨਹੀਂ ਕਰ ਸਕਦਾ।
ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ
ਦੱਸ ਦਈਏ ਕਿ ਨਿਰਮਾਤਾਵਾਂ ਨੇ ਬਿੱਗ ਬੌਸ 18 ਦੇ ਸੈੱਟਾਂ ‘ਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਬਿੱਗ ਬੌਸ ਦੇ ਮੇਕਰਸ ਨੇ ਵਾਤਾਵਰਣ ਦੀ ਸੁਰੱਖਿਆ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਹੁਣ ਤੋਂ ਕੋਈ ਵੀ ਪ੍ਰਤੀਯੋਗੀ ਜਾਂ ਕਰੂ ਮੈਂਬਰ ਸੈੱਟ ‘ਤੇ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਨਹੀਂ ਕਰੇਗਾ। 800 ਕਰੂ ਮੈਂਬਰਸ ਪਲਾਸਟਿਕ ਦੀਆਂ ਬੋਤਲਾਂ ਦੀ ਬਜਾਏ ਸਟੀਲ ਦੀਆਂ ਬੋਤਲਾਂ ਦੀ ਵਰਤੋਂ ਕਰਨਗੇ।