ਅਨੰਤ-ਰਾਧਿਕਾ ਦੀ ਹਲਦੀ-ਮਹਿੰਦੀ ਦੀ ਰਸਮ: ਸਲਮਾਨ ਖਾਨ ਸਮੇਤ ਪਹੁੰਚੇ ਕਈ ਮਸ਼ਹੂਰ ਚਿਹਰੇ, ਉਦਿਤ ਨਾਰਾਇਣ ਨੇ ਕੀਤਾ ਪਰਫਾਰਮ
ਬੀਤੇ ਸੋਮਵਾਰ ਨੂੰ ਮੁਕੇਸ਼ ਅੰਬਾਨੀ ਨੇ ਐਂਟੀਲਿਆ ਸਥਿਤ ਆਪਣੇ ਘਰ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਹਲਦੀ-ਮਹਿੰਦੀ ਸਮਾਰੋਹ ਦੀ ਮੇਜ਼ਬਾਨੀ ਕੀਤੀ। ਇਸ ਫੰਕਸ਼ਨ ‘ਚ ਸਲਮਾਨ ਖਾਨ, ਸਾਰਾ ਅਲੀ ਖਾਨ, ਜਾਹਨਵੀ ਕਪੂਰ, ਅਰਜੁਨ ਕਪੂਰ, ਅਨੰਨਿਆ ਪਾਂਡੇ, ਮਾਨੁਸ਼ੀ ਛਿੱਲਰ ਅਤੇ ਰਣਵੀਰ ਸਿੰਘ ਸਮੇਤ ਬਾਲੀਵੁੱਡ ਦੀਆਂ ਕਈ ਮਸ਼ਹੂਰ ਫਿਲਮ ਹਸਤੀਆਂ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ: ਟਰੈਵਲ ਏਜੰਟ ਨੇ ਧੀ ਦਾ ਵੀਜ਼ਾ ਨਹੀਂ ਦਿੱਤਾ ਤਾਂ ਪਿਤਾ ਨੇ ਲਗਾਈ ਖੁਦ ਨੂੰ ਅੱਗ
ਪਰਿਵਾਰਕ ਮੈਂਬਰ ਹੋਏ ਸ਼ਾਮਲ
ਦੱਸ ਦਈਏ ਮੁਕੇਸ਼ ਅੰਬਾਨੀ ਦੇ ਛੋਟੇ ਭਰਾ ਅਨਿਲ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਟੀਨਾ ਅੰਬਾਨੀ ਸਮੇਤ ਕਈ ਪਰਿਵਾਰਕ ਮੈਂਬਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ । ਰਾਧਿਕਾ ਦੇ ਪਿਤਾ ਵੀਰੇਨ ਮਰਚੈਂਟ, ਮਾਂ ਸ਼ੈਲਾ ਮਰਚੈਂਟ ਅਤੇ ਭੈਣ ਅੰਜਲੀ ਵੀ ਇੱਥੇ ਨਜ਼ਰ ਆਏ।
ਸੰਗੀਤ ਅਤੇ ਜਸ਼ਨ ਨਾਲ ਭਰਪੂਰ
ਜ਼ਿਕਰਯੋਗ ਹੈ ਕਿ ਦੇਰ ਰਾਤ ਤੱਕ ਚੱਲੇ ਇਸ ਸਮਾਗਮ ਵਿੱਚ ਉਦਿਤ ਨਰਾਇਣ ਅਤੇ ਰਾਹੁਲ ਵੈਦਿਆ ਨੇ ਕੀਤਾ। ਸਮਾਗਮ ਪਰੰਪਰਾ, ਸੰਗੀਤ ਅਤੇ ਜਸ਼ਨ ਨਾਲ ਭਰਪੂਰ ਸੀ। ਮਨੋਰੰਜਨ ਦੇ ਨਾਲ-ਨਾਲ ਭਾਵਨਾਤਮਕ ਛੋਹ ਦੇਣ ਲਈ, ਉਦਿਤ ਨੇ ‘ਮਹਿੰਦੀ ਲਗਾ ਕੇ ਰੱਖਣਾ’, ‘ਬਦਰੀਨਾਥ ਕੀ ਦੁਲਹਨੀਆ’ ਅਤੇ ‘ਬੋਲੇ ਚੂੜੀਆਂ’ ਵਰਗੇ ਗੀਤ ਪੇਸ਼ ਕੀਤੇ।