‘ਹਾਊਸਫੁੱਲ 5’ ਦੇ ਸੈੱਟ ‘ਤੇ ਅਕਸ਼ੈ ਕੁਮਾਰ ਨਾਲ ਵਾਪਰਿਆ ਵੱਡਾ ਹਾਦਸਾ; Fans ਪਰੇਸ਼ਾਨ
ਫਿਲਮ ਦੀ ਸ਼ੂਟਿੰਗ ਦੌਰਾਨ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨਾਲ ਇਕ ਵੱਡਾ ਹਾਦਸਾ ਵਾਪਰ ਗਿਆ, ਜਿਸ ਕਾਰਨ ਪ੍ਰਸ਼ੰਸਕ ਪਰੇਸ਼ਾਨ ਹੋ ਗਏ। ਦਰਅਸਲ, ਅਕਸ਼ੈ ਕੁਮਾਰ ਹਾਊਸਫੁੱਲ 5 ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਹਨ। ਫਿਲਮ ਦੇ ਸੈੱਟ ‘ਤੇ ਸ਼ੂਟਿੰਗ ਦੌਰਾਨ ਅਦਾਕਾਰ ਦੀ ਅੱਖ ‘ਤੇ ਸੱਟ ਲੱਗ ਗਈ। ਜਿਸ ਤੋਂ ਬਾਅਦ ਸ਼ੂਟਿੰਗ ਤੁਰੰਤ ਰੋਕ ਦਿੱਤੀ ਗਈ ਅਤੇ ਸੈੱਟ ‘ਤੇ ਡਾਕਟਰ ਨੂੰ ਬੁਲਾਇਆ ਗਿਆ।
ਡਾਕਟਰ ਨੇ ਆਰਾਮ ਕਰਨ ਦੀ ਦਿੱਤੀ ਸਲਾਹ
ਮੀਡੀਆ ਰਿਪੋਰਟਸ ਮੁਤਾਬਿਕ ਇਕ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਸੈੱਟ ‘ਤੇ ਕੋਈ ਚੀਜ਼ ਉਛਲ ਕੇ ਅਕਸ਼ੈ ਦੀ ਅੱਖ ‘ਚ ਜਾ ਵੱਜੀ। ਅੱਖ ‘ਤੇ ਸੱਟ ਲੱਗਣ ਤੋਂ ਤੁਰੰਤ ਬਾਅਦ ਹੀ ਫਿਲਮ ਦੇ ਸੈੱਟ ‘ਤੇ ਅੱਖਾਂ ਦੇ ਮਾਹਿਰ ਡਾਕਟਰ ਨੂੰ ਬੁਲਾਇਆ ਗਿਆ। ਅਕਸ਼ੈ ਦੀ ਅੱਖ ਦੀ ਜਾਂਚ ਕਰਨ ਤੋਂ ਬਾਅਦ ਡਾਕਟਰ ਨੇ ਉਸ ‘ਤੇ ਪੱਟੀ ਕਰ ਦਿੱਤੀ। ਉਨ੍ਹਾਂ ਨੇ ਅਕਸ਼ੈ ਨੂੰ ਸ਼ੂਟਿੰਗ ਨਾ ਕਰਨ ਅਤੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਭਾਰਤੀ ਰਿਜ਼ਰਵ ਬੈਂਕ ਨੂੰ ਮਿਲੀ ਬੰ/ਬ ਦੀ ਧਮਕੀ,ਅਲਰਟ ‘ਤੇ ਮੁੰਬਈ ਪੁਲਿਸ