ਦਿੱਗਜ ਅਦਾਕਾਰਾ ਅਰੁਣਾ ਇਰਾਨੀ ਨਾਲ ਬੈਂਕਾਕ ‘ਚ ਵਾਪਰਿਆ ਹਾਦਸਾ, Fans ਦੀ ਵਧੀ ਚਿੰਤਾ!
ਨਵੀ ਦਿੱਲੀ : ਟੀਵੀ ਦੇ ਨਾਲ-ਨਾਲ ਬਾਲੀਵੁੱਡ ਦੀਆਂ ਸ਼ਾਨਦਾਰ ਫਿਲਮਾਂ ‘ਚ ਕੰਮ ਕਰ ਚੁੱਕੀ ਅਭਿਨੇਤਰੀ ਅਰੁਣਾ ਇਰਾਨੀ ਦੀ ਵਾਇਰਲ ਵੀਡੀਓ ਕਾਰਨ ਪ੍ਰਸ਼ੰਸ਼ਕ ਚਿੰਤਾ ਚ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਅਰੁਣਾ ਇਰਾਨੀ ਕਰੀਬ ਦੋ ਹਫ਼ਤੇ ਪਹਿਲਾਂ ਬੈਂਕਾਕ ਵਿੱਚ ਡਿੱਗ ਗਈ ਸੀ। ਇਸ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੇ ਪੈਰ ‘ਚ ਫਰੈਕਚਰ ਵੀ ਹੋ ਗਿਆ। ਫਿਲਹਾਲ ਉਹ ਮੁੰਬਈ ਵਾਪਸ ਆ ਗਏ ਹਨ ਅਤੇ ਇੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਪੈਰ ‘ਚ ਹੋਇਆ ਫਰੈਕਚਰ
ਇਸ ਘਟਨਾ ਬਾਰੇ ਅਰੁਣਾ ਨੇ ਕਿਹਾ ਕਿ “ਮੈਂ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਉਹ ਮੇਰੀ ਚਿੰਤਾ ਨਾ ਕਰਨ। ਮੈਂ ਬੈਂਕਾਕ ਵਿੱਚ ਸੈਰ ਕਰਦੇ ਸਮੇਂ ਡਿੱਗ ਗਈ ਸੀ। ਇਸ ਕਾਰਨ ਮੇਰੇ ਪੈਰ ‘ਚ ਫਰੈਕਚਰ ਹੋ ਗਿਆ। ਫਿਰ ਮੈਨੂੰ ਵਾਇਰਲ ਹੋ ਗਿਆ। ਉਸ ਸਮੇਂ ਦੋਵਾਂ ਚੀਜ਼ਾਂ ਨਾਲ ਨਜਿੱਠਣਾ ਥੋੜ੍ਹਾ ਮੁਸ਼ਕਲ ਸੀ।
ਪਿਆਰ ਅਤੇ ਸਮਰਥਨ ਲਈ ਬਹੁਤ ਧੰਨਵਾਦ
ਅਰੁਣਾ ਨੇ ਅੱਗੇ ਕਿਹਾ ਕਿ “ਮੈਂ ਹੁਣ ਬਿਲਕੁਲ ਠੀਕ ਹਾਂ। ਪਲਾਸਟਰ ਜਲਦੀ ਹੀ ਉਤਰ ਜਾਵੇਗਾ। ਫਿਰ ਮੈਂ ਇੱਕ ਹਫ਼ਤੇ ਵਿੱਚ ਠੀਕ ਹੋ ਜਾਵਾਂਗੀ। ਮੈਂ ਪ੍ਰਸ਼ੰਸਕਾਂ ਤੋਂ ਮਿਲੇ ਪਿਆਰ ਅਤੇ ਸਮਰਥਨ ਲਈ ਬਹੁਤ ਧੰਨਵਾਦੀ ਹਾਂ। ਇਹ ਮੇਰੇ ਲਈ ਬਹੁਤ ਮਾਅਨੇ ਰੱਖਦਾ ਹੈ। ਮੈਂ ਅਗਲੇ 10 ਦਿਨਾਂ ਵਿੱਚ ਦੁਬਾਰਾ ਤੁਰਨ ਲੱਗ ਜਾਵਾਂਗੀ। ਉਦੋਂ ਤੱਕ ਮੈਂ ਮੁੰਬਈ ਸਥਿਤ ਆਪਣੇ ਘਰ ‘ਚ ਆਰਾਮ ਕਰ ਰਹੀ ਹਾਂ।”
ਮਹਾਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ‘ਤੇ CM ਮਾਨ ਦੀ ਪਤਨੀ ਨੇ ਪੁਰਾਤਨ ਸ਼ਿਵ ਮੰਦਰ ਦੇ ਕੀਤੇ ਦਰਸ਼ਨ