ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੱਜ ਅੰਤਿਮ ਅਰਦਾਸ ਮੌਕੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਭਾਵੁਕ ਹੋ ਕੇ ਕਹੀਆਂ ਇਹ ਗੱਲਾਂ….
ਸਿੱਧੂ ਦੀ ਮਾਂ ਨੇ ਕਿਹਾ ਕਿ 29 ਮਈ ਸਾਡੀ ਜ਼ਿੰਦਗੀ ਦਾ ਮਨਹੂਸ ਦਿਨ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹੱਥ ਜੋੜ ਇਨਸਾਫ ਦੀ ਮੰਗ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਉਸਦੇ ਗਾਣਿਆਂ ਰਾਹੀਂ ਰੱਖਾਂਗੇ ਜ਼ਿੰਦਾ। ਇਸ ਦੇ ਨਾਲ ਹੀ ਸਿੱਧੂ ਦੀ ਮਾਂ ਨੇ ਸਾਰਿਆਂ ਨੂੰ ਰੁੱਖ ਲਾਉਣ ਦੀ ਵੀ ਗੱਲ ਕਹੀ ਹੈ।
ਸਿੱਧੂ ਦੀ ਮਾਂ ਦੇ ਨਾਲ –ਨਾਲ ਸਿੱਧੂ ਦੇ ਪਿਤਾ ਨੇ ਕਿਹਾ ਕਿ ਸ਼ੁੱਭਦੀਪ ਸਿੱਧਾ-ਸਾਦਾ ਮੁੰਡਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਸਕੂਟਰ ‘ਤੇ ਸਿੱਧੂ ਨੂੰ ਸਕੂਲ ਛੱਡਣ ਜਾਂਦਾ ਸੀ ,ਮੈਂ ਸਦਾ ਪਰਛਾਵਾਂ ਬਣ ਕੇ ਬੇਟੇ ਦੇ ਨਾਲ ਰਿਹਾ, ਪਰ ਆਖ਼ਰੀ ਵੇਲੇ ਮੈਂ ਵੀ ਖੁੰਜ ਗਿਆ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਸਰਕਾਰ ਨੂੰ ਸਮਾਂ ਦਿੱਤਾ ਹੈ, ਮੈਂ ਚੈਨ ਨਾਲ ਨਹੀਂ ਬੈਠਾਂਗਾ, ਜਦੋਂ ਤੱਕ ਮੇਰੇ ਪੁੱਤਰ ਨੂੰ ਇਨਸਾਫ ਨਹੀਂ ਮਿਲਦਾ।ਉਨ੍ਹਾਂ ਨੇ ਸਵਾਲ ਕੀਤਾ ਕਿ ਮੇਰੇ ਬੇਟੇ ਦਾ ਕੀ ਕਸੂਰ ਸੀ ? ਸਿੱਧੂ ਮੂਸੇਵਾਲਾ ਦੀ ਕਦੇ ਕਿਸੇ ਨਾਲ ਦੁਸ਼ਮਣੀ ਨਹੀਂ ਸੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਹਾ ਕਿ ਸਿੱਧੂ ਦਾ ਚੋਣ ਲੜਣ ਦਾ ਆਪਣਾ ਫੈਸਲਾ ਸੀ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਗਲਤ ਖ਼ਬਰ ਪੜ੍ਹਨ ਨਾਲ ਮਨ ਦੁੱਖਦਾ ਹੈ। ਗੁਰੂ ਸਾਹਿਬ ਦੀ ਸੇਧ ਮੁਤਾਬਿਕ ਅਸੀਂ ਅਗਲੀ ਜਿੰਦਗੀ ਜੀਵਾਂਗੇ।