ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖਰ ਦੀ ਨਵੀਂ ਫਿਲਮ ‘ਟੈਲੀਵਿਜ਼ਨ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ 24 ਜੂਨ 2002 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਕੁਲਵਿੰਦਰ ਬਿੱਲਾ ਨੇ ਖੁਦ ਪੋਸਟ ਪਾ ਕੇ ਆਪਣੀ ਫਿਲਮ ਦੇ ਟ੍ਰੇਲਰ ਦੇ ਰਿਲੀਜ਼ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਇਸ ਫਿਲਮ ਦੀ ਪੇਸ਼ਕਾਰੀ ਸਾਗਾ ਸਟੂਡੀਓ ਵਲੋਂ ਕੀਤੀ ਜਾਵੇਗੀ। ਇਸ ਫਿਲਮ ‘ਚ ਦਰਸਾਇਆ ਗਿਆ ਹੈ ਕਿ ਇੱਕ ਯੁੱਗ ਵਿੱਚ ਇੱਕ ਮਜ਼ੇਦਾਰ ਅਤੇ ਪੁਰਾਣੀ ਰਾਈਡ ਜਦੋਂ ਟੈਲੀਵਿਜ਼ਨ ‘ਤੇ ਪਹਿਲੀ ਵਾਰ ਪੇਸ਼ ਕੀਤੇ ਗਏ। ਵੱਡੀਆਂ ਸਕ੍ਰੀਨਾਂ ‘ਤੇ ਅਤੀਤ ਨੂੰ ਮੁੜ ਸੁਰਜੀਤ ਦੇਖਣ ਲਈ ਤਿਆਰ ਰਹੋ। ਸਾਰੀਆਂ ਪੀੜ੍ਹੀਆਂ ਲਈ ਇੱਕ ਨਵੀਂ ਫਿਲਮ, ਜੋ ਪੁਰਾਣੀ ਪੀੜ੍ਹੀ ਨਾਲ ਜੋੜਦੀ ਹੈ। ਉਸ ਸਮੇਂ ਦੀਆਂ ਚੁਣੌਤੀਆਂ ਨੂੰ ਵੀ ਦਰਸਾਇਆ ਗਿਆ ਹੈ। ਆਪਣੇ ਮਨਪਸੰਦ ਪੰਜਾਬੀ ਸਿਤਾਰਿਆਂ ਦੇ ਨਾਲ ਵੱਡੇ ਪਰਦੇ ‘ਤੇ ਸ਼ਾਨਦਾਰਤਾ ਦੇ ਗਵਾਹ ਬਣੋ। ਫਿਲਮ ‘ਟੈਲੀਵਿਯਨ’ ਵਿਸ਼ਵ ਪੱਧਰ ‘ਤੇ 24 ਜੂਨ 2022 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਫਿਲਮ ‘ਟੈਲੀਵਿਜ਼ਨ’ ‘ਚ ਉਨ੍ਹਾਂ ਦੇ ਨਾਲ ਅਦਾਕਾਰਾ ਮੈਂਡੀ ਤੱਖਰ ਵੀ ਹੋਣਗੇ। ਕੁਲਵਿੰਦਰ ਬਿੱਲਾ ਅਤੇ ਮੈਂਡੀ ਤੱਖਰ ਦੇ ਨਾਲ ਫਿਲਮ ਵਿੱਚ ਹਾਰਬੀ ਸੰਘਾ, ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲ ਜੀਤ ਸਿੰਘ ਅਤੇ ਬੀਐਨ ਸ਼ਰਮਾ ਆਦਿ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਮੈਂਡੀ ਤੱਖਰ, ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ, ਬਨਿੰਦਰਜੀਤ ਸਿੰਘ, ਅਤੇ ਗੁਰਪ੍ਰੀਤ ਭੰਗੂ ਵਰਗੇ ਵੱਡੇ ਕਲਾਕਾਰ ਹਾਸਿਆਂ ਦੇ ਠਹਾਕੇ ਲਗਵਾਉਂਦੇ ਨਜ਼ਰ ਆਉਣ ਵਾਲੇ ਹਨ। ਫਿਲਮ ਦੀ ਕਹਾਣੀ ਮਨੀ ਮਨਜਿੰਦਰ ਸਿੰਘ ਨੇ ਲਿਖੀ ਹੈ ਅਤੇ ਡਾਇਲਾਗ ਰਾਜੂ ਵਰਮਾ ਨੇ ਲਿਖੇ ਹਨ। ਇਸ ਫਿਲਮ ਦੇ ਗਾਇਕ ਅਲੀ ਬਰਦਰਜ਼ ਹਨ। ਇਸ ਫਿਲਮ ਦਾ ਤਾਜ ਵਲੋਂ ਨਿਰਦੇਸ਼ਨ ਕੀਤਾ ਗਿਆ ਹੈ। ਇਸ ਫਿਲਮ ਦੇ ਪ੍ਰੋਡਿਊਸਰ ਸੁਮੀਤ ਸਿੰਘ ਤੇ ਪੁਸ਼ਪਿੰਦਰ ਕੌਰ ਹਨ।