ਫਿਲਮ ‘ਲਵਰ’ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ, ਜਲਦ ਹੋਣ ਜਾ ਰਹੀ ਰਿਲੀਜ਼

0
163

ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੁਰੀ ਦੀ ਫਿਲਮ ਲਵਰ 1 ਜੁਲਾਈ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫੈਨਜ਼ ਗੁਰੀ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਆਪਣੀ ਇਸ ਫਿਲਮ ਵਿੱਚ ਗੁਰੀ ਇੱਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਉਂਣਗੇ।

ਫਿਲਮ ਵਿੱਚ ਗੁਰੀ ਅਤੇ ਰੌਣਕ ਦੇ ਨਾਲ-ਨਾਲ, ਯਸ਼ਪਾਲ ਸ਼ਰਮਾ, ਅਵਤਾਰ ਗਿੱਲ, ਰੁਪਿੰਦਰ ਰੂਪੀ, ਕਰਨ ਸੰਧਾਵਾਲੀਆ, ਰਾਜ ਧਾਲੀਵਾਲ, ਰਾਹੁਲ ਜੇਤਲੀ, ਹਰਸਿਮਰਨ ਓਬਰਾਏ, ਹਰਮਨਦੀਪ, ਅਵਰ ਬਰਾੜ ਅਤੇ ਚੰਦਨ ਗਿੱਲ ਬਹੁਤ ਹੀ ਪ੍ਰਤਿਭਾਸ਼ਾਲੀ ਸਟਾਰ ਕਾਸਟ ਸ਼ਾਮਿਲ ਹਨ।

ਕੁੱਝ ਦਿਨ ਪਹਿਲਾਂ ਜੱਸ ਮਾਣਕ ਦੀ ਖੂਬਸੂਰਤ ਆਵਾਜ਼ ‘ਚ ਫਿਲਮ ਦਾ ਪਹਿਲਾਂ ਗੀਤ ‘ਪਿਆਰ ਕਰਦਾ’ ਰਿਲੀਜ਼ ਕੀਤਾ ਜਾ ਚੁੱਕਾ ਹੈ। ਇਹ ਗੀਤ ਦਰਸ਼ਕਾਂ ਵਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ। ਇਸ ‘ਚ ਬੋਲ ਬੱਬੂ ਵਲੋਂ ਦਿੱਤੇ ਗਏ ਹਨ ਤੇ ਸੰਗੀਤ ( Sharry Nexus) ਵਲੋਂ ਦਿੱਤਾ ਗਿਆ ਹੈ। ਫਿਲਮ ਦੀ ਕਹਾਣੀ ਤਾਜ ਦੁਆਰਾ ਲਿਖੀ ਗਈ ਹੈ ਜੋ ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਦੁਆਰਾ ਸਹਿ-ਨਿਰਦੇਸ਼ਿਤ ਕੀਤੀ ਗਈ ਹੈ। ਇਸ ਫਿਲਮ ਦੇ ਨਿਰਮਾਤਾ ਕੇਵੀ ਢਿੱਲੋਂ ਹਨ।

ਇਸ ‘ਚ ਅਦਾਕਾਰ ਤੇ ਅਦਾਕਾਰਾ ਲਾਲੀ ਤੇ ਹੀਰ ਦੇ ਰੂਪ ‘ਚ ਭੂਮਿਕਾ ਅਦਾ ਕਰ ਰਹੇ ਹਨ। ਲਵਰ ਇੱਕ ਸਕੂਲ ਬੁਆਏ ਦੀ ਕਹਾਣੀ ਹੈ ਜੋ ਫਿਲਮ ‘ਚ ਲਾਲੀ ਨਾਂ ਨਾਲ ਭੂਮਿਕਾ ਨਿਭਾ ਰਿਹਾ ਹੈ। ਲਾਲੀ ਸਕੂਲ ‘ਚ ਪੜ੍ਹਨ ਵਾਲੀ ਇੱਕ ਲੜਕੀ ਹੀਰ ਦੇ ਪਿਆਰ ‘ਚ ਪੈ ਜਾਂਦਾ ਹੈ। ਕਹਾਣੀ ‘ਚ ਉਸ ਸਮੇਂ ਟਵੀਸਟ ਪੈਦਾ ਹੁੰਦਾ ਹੈ ਜਦੋਂ ਹੀਰ ਲਾਲੀ ਨਾਲੋਂ ਅਲੱਗ ਹੋ ਜਾਂਦੀ ਹੈ।

LEAVE A REPLY

Please enter your comment!
Please enter your name here