Elon Musk ਨੇ ਬਣਾਇਆ ਵੱਡਾ ਰਿਕਾਰਡ, X ‘ਤੇ ਬਣਾਏ ਸਭ ਤੋਂ ਵੱਧ ਫਾਲੋਅਰਜ਼
ਅਰਬਪਤੀ ਕਾਰੋਬਾਰੀ ਤੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਮੁਖੀ ਐਲਨ ਮਸਕ ਟਵਿਟਰ (X) ‘ਤੇ 20 ਕਰੋੜ ਫਾਲੋਅਰਜ਼ ਵਾਲੇ ਪਹਿਲੇ ਵਿਅਕਤੀ ਬਣ ਗਏ ਹਨ। ਟਵਿਟਰ ਦੇ ਮਾਲਕ ਮਸਕ ਇਸ ਪਲੇਟਫਾਰਮ ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਯੂਜ਼ਰ ਬਣ ਗਏ ਹਨ। ਉਸਨੇ 200 ਮਿਲੀਅਨ ਫਾਲੋਅਰਜ਼ ਦੇ ਨਾਲ ਇੱਕ ਰਿਕਾਰਡ ਬਣਾਇਆ ਹੈ।
ਟਵਿਟਰ ਨੂੰ ਖਰੀਦਣ ਤੋਂ ਬਾਅਦ ਐਕਸ ‘ਤੇ ਕਈ ਬਦਲਾਅ
ਐਲਨ ਮਸਕ (Elon Musk) ਨੇ ਸਾਲ 2022 ਵਿੱਚ ਟਵਿਟਰ ਨੂੰ 44 ਬਿਲੀਅਨ ਡਾਲਰ (ਲਗਪਗ 4,400 ਕਰੋੜ ਰੁਪਏ) ਵਿੱਚ ਖਰੀਦਿਆ ਸੀ। ਟਵਿਟਰ ਨੂੰ ਖਰੀਦਣ ਤੋਂ ਬਾਅਦ ਉਸਨੇ ਐਕਸ ‘ਤੇ ਕਈ ਬਦਲਾਅ ਕੀਤੇ। ਇਸ ਦੇ ਨਾਲ ਉਨ੍ਹਾਂ ਨੇ ਐਕਸ ਯੂਜ਼ਰ ਲਈ Monetization Policy ਵੀ ਪੇਸ਼ ਕੀਤੀ। ਐਕਸ ‘ਤੇ ਉਸਦੀ ਪ੍ਰਸਿੱਧੀ ਲਗਾਤਾਰ ਵਧ ਰਹੀ ਹੈ।
ਮਸਕ ਤੋਂ ਬਾਅਦ ਸਭ ਤੋਂ ਵੱਧ ਫਾਲੋਅਰਜ਼ ਕਿਸ ਦੇ ਹਨ?
ਐਲਨ ਮਸਕ 200 ਮਿਲੀਅਨ ਦੇ ਨਾਲ X ‘ਤੇ ਸਭ ਤੋਂ ਵੱਧ ਫਾਲੋਅਰਜ਼ ਦੀ ਸੂਚੀ ਵਿੱਚ ਸਿਖਰ ‘ਤੇ ਹੈ। ਇਸ ਸੂਚੀ ਵਿੱਚ ਉਨ੍ਹਾਂ ਤੋਂ ਬਾਅਦ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਹਨ। ਦੂਜੇ ਸਥਾਨ ‘ਤੇ ਰਹੇ ਓਬਾਮਾ ਦੇ 131.9 ਮਿਲੀਅਨ ਫਾਲੋਅਰਜ਼ ਹਨ। ਓਬਾਮਾ ਤੋਂ ਬਾਅਦ ਫੁੱਟਬਾਲ ਸੁਪਰਸਟਾਰ Cristiano Ronaldo ਟਵਿਟਰ (ਐਕਸ) ‘ਤੇ ਤੀਜੇ ਸਥਾਨ ‘ਤੇ ਹੈ। ਟਵਿਟਰ ‘ਤੇ ਉਸ ਨੂੰ 113.2 ਮਿਲੀਅਨ ਯੂਜ਼ਰਸ ਫਾਲੋ ਕਰਦੇ ਹਨ।
ਟਵਿਟਰ ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਲੋਕਾਂ ਦੀ ਸੂਚੀ ‘ਚ ਪੌਪ ਸਟਾਰ ਜਸਟਿਨ ਬੀਬਰ ਚੌਥੇ ਸਥਾਨ ‘ਤੇ ਹਨ। ਉਸ ਦੇ ਫਾਲੋਅਰਜ਼ ਦੀ ਗਿਣਤੀ 110.3 ਮਿਲੀਅਨ ਹੈ। ਅਮਰੀਕੀ ਗਾਇਕਾ ਰਿਹਾਨਾ ਇਸ ਸੂਚੀ ‘ਚ 5ਵੇਂ ਨੰਬਰ ‘ਤੇ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਦੇ ਪੁਰਾਣੇ ਬੰਗਲੇ ‘ਚ ਸ਼ਿਫਟ ਹੋਏ ਸੀਐੱਮ ਆਤਿਸ਼ੀ
ਮੋਦੀ ਦੇ 100 ਮਿਲੀਅਨ ਫਾਲੋਅਰਜ਼
ਇਸ ਮਾਈਕ੍ਰੋਬਲਾਗਿੰਗ ਪਲੇਟਫਾਰਮ ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਲੋਕਾਂ ਦੀ ਸੂਚੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹਨ। ਹਾਲ ਹੀ ‘ਚ ਉਨ੍ਹਾਂ ਨੇ ਟਵਿਟਰ ‘ਤੇ 100 ਮਿਲੀਅਨ ਫਾਲੋਅਰਜ਼ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਸਮੇਂ ਪੀਐਮ ਮੋਦੀ ਦੇ 102.4 ਮਿਲੀਅਨ ਫਾਲੋਅਰਜ਼ ਹਨ।