ਬੀਤੇ ਦਿਨ ਦੀਆਂ ਚੋਣਵੀਆਂ ਖ਼ਬਰਾਂ 25-1-2025
ਪੰਜਾਬ ਦੀਆਂ ਤਹਿਸੀਲਾਂ ‘ਚ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਨਿਗਰਾਨੀ, 31 ਜਨਵਰੀ ਤੱਕ ਸਾਰੇ ਕੈਮਰੇ ਚਾਲੂ ਕਰਨ ਦੇ ਹੁਕਮ
ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਤਹਿਸੀਲ ਵਿੱਚ ਸਥਿਤ ਰਜਿਸਟਰਾਰ ਅਤੇ ਸਬ-ਰਜਿਸਟਰਾਰ ਦਫ਼ਤਰਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ।ਇਹ ਵੀ ਪੜ੍ਹੋ:
ਅਦਾਕਾਰ ਰਾਜਪਾਲ ਯਾਦਵ ਨੂੰ ਡੂੰਘਾ ਸਦਮਾ ! ਪਿਤਾ ਨੌਰੰਗ ਯਾਦਵ ਦਾ ਹੋਇਆ ਦਿਹਾਂਤ
ਅਦਾਕਾਰ ਰਾਜਪਾਲ ਯਾਦਵ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਪਾਲ ਯਾਦਵ ਦੇ ਪਿਤਾ ਨੌਰੰਗ ਯਾਦਵ ਦਾ ਦਿੱਲੀ ਦੇ ਏਮਜ਼ ‘ਚ ਇਲਾਜ ਚੱਲ ਰਿਹਾ ਸੀ। ਇਹ ਵੀ ਪੜ੍ਹੋ:
ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਲੋਕ ਘਰਾਂ ‘ਚੋਂ ਆਏ ਬਾਹਰ
ਨਵੀ ਦਿੱਲੀ: ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਉੱਤਰਕਾਸ਼ੀ ‘ਚ ਸਵੇਰੇ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਵੀ ਪੜ੍ਹੋ:
ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ‘ਚ ਇਕ ਫੈਕਟਰੀ ‘ਚ ਵੱਡਾ ਧ*ਮਾਕਾ, ਰਾਹਤ ਅਤੇ ਬਚਾਅ ਕਾਰਜ ਜਾਰੀ
ਮਹਾਰਾਸ਼ਟਰ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਭੰਡਾਰਾ ਜ਼ਿਲੇ ਦੀ ਇਕ ਫੈਕਟਰੀ ‘ਚ ਵੱਡਾ ਧਮਾਕਾ ਹੋਇਆ ਹੈ। ਆਰਡੀਨੈਂਸ ਮੈਨੂਫੈਕਚਰਿੰਗ ਕੰਪਨੀ ਦੇ ਸੀ ਸੈਕਸ਼ਨ ‘ਚ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ।ਇਹ ਵੀ ਪੜ੍ਹੋ: