ED will question Sonia Gandhi again today in the National Herald case: ਈਡੀ ਨੈਸ਼ਨਲ ਹੈਰਾਲਡ ਮਾਮਲੇ ‘ਚ ਸੋਨੀਆ ਗਾਂਧੀ ਤੋਂ ਮੰਗਲਵਾਰ ਨੂੰ ਦੂਜੀ ਵਾਰ ਪੁੱਛਗਿੱਛ ਕਰੇਗੀ। ਕਾਂਗਰਸ ਪ੍ਰਧਾਨ ਈਡੀ ਦਫ਼ਤਰ ਜਾ ਕੇ ਪੁੱਛਗਿੱਛ ‘ਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ 21 ਜੁਲਾਈ ਨੂੰ ਈਡੀ ਨੇ ਸੋਨੀਆ ਤੋਂ ਕਰੀਬ 3 ਘੰਟੇ ਪੁੱਛਗਿੱਛ ਕੀਤੀ ਸੀ। ਸੋਨੀਆ ਗਾਂਧੀ ਤੋਂ ਪੁੱਛ-ਗਿੱਛ ਦੇ ਵਿਰੋਧ ‘ਚ ਕਾਂਗਰਸ ਵਰਕਰ ਦੇਸ਼ ਭਰ ‘ਚ ਪ੍ਰਦਰਸ਼ਨ ਕਰਨਗੇ। ਪਾਰਟੀ ਦੇ ਸੀਨੀਅਰ ਆਗੂ ਰਾਜਘਾਟ ਜਾ ਕੇ ਮੌਨ ਧਰਨਾ ਦੇਣਗੇ।
ਸੋਮਵਾਰ ਨੂੰ ਕਾਂਗਰਸ ਹਾਈਕਮਾਂਡ ਨੇ ਸਾਰੇ ਜਨਰਲ ਸਕੱਤਰਾਂ, ਸੂਬਾ ਇੰਚਾਰਜਾਂ ਦੇ ਨਾਲ ਕਾਂਗਰਸ ਦਫਤਰ ‘ਚ ਪ੍ਰਦਰਸ਼ਨ ਨੂੰ ਲੈ ਕੇ ਰਣਨੀਤੀ ਬਣਾਈ ਸੀ। ਸੂਤਰਾਂ ਮੁਤਾਬਕ ਪਹਿਲੇ ਦਿਨ ਸੋਨੀਆ ਗਾਂਧੀ ਨੂੰ ਕਰੀਬ 25 ਸਵਾਲ ਪੁੱਛੇ ਗਏ ਸਨ। ਨੈਸ਼ਨਲ ਹੈਰਾਲਡ ਨਾਲ ਜੁੜੇ ਟਰੱਸਟ, 10 ਜਨਪਥ ‘ਤੇ ਇਸ ਦੀ ਮੀਟਿੰਗ ਵਰਗੇ ਸਵਾਲ ਵੀ ਪੁੱਛੇ ਸਨ। ਹਾਲਾਂਕਿ ਤਿੰਨ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਅਧਿਕਾਰੀਆਂ ਨੇ ਉਨ੍ਹਾਂ ਦੀ ਸਿਹਤ ਨੂੰ ਦੇਖਦੇ ਹੋਏ ਘਰ ਜਾਣ ਲਈ ਕਿਹਾ ਸੀ।