ED ਨੇ ਮਾਰੀ ਰੇਡ, ਮੰਤਰੀ ਦੇ ਨਜ਼ਦੀਕੀ ਘਰੋਂ ਮਿਲਿਆ ਕਰੋੜਾਂ ਦਾ ਖਜ਼ਾਨਾ Jharkhand News || ED Raid

0
113

ਈਡੀ ਦੀ ਮੰਤਰੀ ਦੇ ਨਜ਼ਦੀਕੀ ਘਰ ਰੇਡ

ਝਾਰਖੰਡ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਈਡੀ ਵੱਲੋਂ ਇੱਕ ਮੰਤਰੀ ਦੇ ਨਜ਼ਦੀਕੀ ਦੇ ਘਰ ਰੇਡ ਮਾਰੀ ਗਈ। ਇਸ ਛਾਪੇ ਦੌਰਾਨ ਉਸ ਵਿਅਕਤੀ ਕੋਲੋਂ ਨੋਟਾਂ ਦਾ ਪਹਾੜ ਬਰਾਮਦ ਕੀਤਾ ਹੈ।

ਕਰੋੜਾਂ ਰੁਪਏ ਹੋਏ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਈਡੀ ਵੱਲੋਂ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਆਲਮ ਨਾਲ ਜੁੜੇ ਇਕ ਵਿਅਕਤੀ ਦੇ ਘਰ ਛਾਪਾ ਮਾਰਿਆ। ਅੰਦਾਜ਼ਾ ਲਗਾਇਆ ਕਿ ਬਰਾਮਦ ਕੀਤੇ ਪੈਸੇ ਕਰੋੜਾਂ ਵਿੱਚ ਹਨ। ਜਾਣਕਾਰੀ ਅਨੁਸਾਰ ਨੋਟਾਂ ਦੀ ਗਿਣਤੀ ਕਰਨ ਵਾਸਤੇ ਬੈਂਕ ਦੇ ਕਰਮਚਾਰੀਆਂ ਅਤੇ ਮਸ਼ੀਨਾਂ ਨੂੰ ਮੰਗਵਾਇਆ ਗਿਆ ਹੈ।
ਕਈ ਥਾਵਾਂ ਉਤੇ ਛਾਪੇਮਾਰੀ ਜਾਰੀ

ਈਡੀ ਦੀ ਟੀਮ ਰਾਂਚੀ ਵਿੱਚ ਕਈ ਥਾਵਾਂ ਉਤੇ ਛਾਪੇਮਾਰੀ ਕਰ ਰਹੀ ਹੈ। ਪੇਂਡੂ ਵਿਕਾਸ ਮੰਤਰੀ ਦੇ ਨਿੱਜੀ ਸਕੱਤਰ ਸੰਜੀਵ ਲਾਲ ਅਤੇ ਉਨ੍ਹਾਂ ਦੇ ਨੌਕਰ ਜਹਾਂਗੀਰ ਦੇ ਘਰ ਵੀ ਈਡੀ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ।

ਇਸ ਦੌਰਾਨ ਜਹਾਂਗੀਰ ਦੇ ਘਰ ਅਧਿਕਾਰੀਆਂ ਨੂੰ ਐਨਾਂ ਜ਼ਿਆਦੇ ਪੈਸੇ ਮਿਲੇ ਹਨ ਕਿ ਉਹ ਦੇਖ ਕੇ ਹੈਰਾਨ ਰਹਿ ਗਿਆ। ਮੀਡੀਆ ਵਿੱਚ ਆਈਆਂ ਰਿਪੋਰਟਾਂ ਮੁਤਾਬਕ ਰਕਮ 20-30 ਕਰੋੜ ਤੋਂ ਵੀ ਜ਼ਿਆਦਾ ਹੋ ਸਕਦੀ ਹੈ।

LEAVE A REPLY

Please enter your comment!
Please enter your name here