ਨਵੀਂ ਦਿੱਲੀ, 9 ਜਨਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਫਰਜ਼ੀ ਸਰਕਾਰੀ ਨੌਕਰੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ (Money laundering) ਮਾਮਲੇ ਦੀ ਜਾਂਚ ਦੇ ਤਹਿਤ ਵੀਰਵਾਰ ਨੂੰ 6 ਸੂਬਿਆਂ ‘ਚ 15 ਥਾਵਾਂ ‘ਤੇ ਛਾਪੇਮਾਰੀ (Raid) ਕੀਤੀ ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਏਜੰਸੀ ਦੇ ਪਟਨਾ ਦਫ਼ਤਰ ਰਾਹੀਂ
ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਸਰਕਾਰੀ ਨੌਕਰੀਆਂ ਦੇ ਨਾਂ ‘ਤੇ ਫਰਜ਼ੀ ਨਿਯੁਕਤੀ ਪੱਤਰ (Fake appointment letter) ਭੇਜ ਕੇ ਠੱਗੀ ਕਰਨ ਵਾਲੇ ਇਕ ਸੰਗਠਿਤ ਗਿਰੋਹ ਖ਼ਿਲਾਫ਼ ਕੀਤੀ ਜਾ ਰਹੀ ਹੈ । ਈ. ਡੀ. ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਏਜੰਸੀ ਦੀ ਜਾਂਚ ਪਟਨਾ ਦਫ਼ਤਰ ਰਾਹੀਂ ਕੀਤੀ ਜਾ ਰਹੀ ਹੈ । ਸ਼ੁਰੂਆਤੀ ਤੌਰ ‘ਤੇ ਇਹ ਘਪਲਾ ਰੇਲਵੇ ਨਾਲ ਜੁੜਿਆ ਜਾਪਦਾ ਸੀ ਪਰ ਡੂੰਘੀ ਜਾਂਚ ਵਿਚ ਇਸ ਦੀਆਂ ਤਾਰਾਂ 40 ਤੋਂ ਵੱਧ ਸਰਕਾਰੀ ਸੰਗਠਨਾਂ ਅਤੇ ਵਿਭਾਗਾਂ ਨਾਲ ਇਜੁੜੀਆਂ ਪਾਈਆਂ ਗਈਆਂ ਹਨ ।
ਵੱਖ ਵੱਖ ਥਾਵਾਂ ਤੇ ਚਲਾਈ ਜਾ ਰਹੀ ਹੈ ਤਲਾਸ਼ੀ ਮੁਹਿੰਮ
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗਿਰੋਹ ਨੇ ਰੇਲਵੇ ਤੋਂ ਇਲਾਵਾ ਵਣ ਵਿਭਾਗ, ਰੇਲਵੇ ਭਰਤੀ ਬੋਰਡ (ਆਰ. ਆਰ. ਬੀ.), ਇੰਡੀਆ ਪੋਸਟ, ਇਨਕਮ ਟੈਕਸ ਵਿਭਾਗ, ਕੁਝ ਹਾਈ ਕੋਰਟਾਂ, ਲੋਕ ਨਿਰਮਾਣ ਵਿਭਾਗ (ਪੀ. ਡਬਲਿਊ.ਡੀ.), ਬਿਹਾਰ ਸਰਕਾਰ, ਦਿੱਲੀ ਵਿਕਾਸ ਅਥਾਰਟੀ (ਡੀ. ਡੀ. ਏ.), ਰਾਜਸਥਾਨ ਸਕੱਤਰੇਤ ਸਮੇਤ ਕਈ ਹੋਰ ਸਰਕਾਰੀ ਸੰਸਥਾਵਾਂ ਦੇ ਨਾਂ ‘ਤੇ ਫਰਜ਼ੀ ਨਿਯੁਕਤੀ ਪੱਤਰ ਜਾਰੀ ਕੀਤੇ ਹਨ । ਉਨ੍ਹਾਂ ਕਿਹਾ ਕਿ ਬਿਹਾਰ ਦੇ ਮੁਜ਼ੱਫਰਪੁਰ ਅਤੇ ਮੋਤੀਹਾਰੀ, ਪੱਛਮੀ ਬੰਗਾਲ ਦੇ ਕੋਲਕਾਤਾ, ਕੇਰਲ ਦੇ ਇਰਨਾਕੁਲਮ, ਪੰਡਾਲਮ, ਅਦੂਰ ਅਤੇ ਕੋਦਰ, ਤਾਮਿਲਨਾਡੂ ਦੇ ਚੇਨਈ, ਗੁਜਰਾਤ ਦੇ ਰਾਜਕੋਟ ਅਤੇ ਉੱਤਰ ਪ੍ਰਦੇਸ਼ ਦੇ ਗੋਰਖਪੁਰ, ਪ੍ਰਯਾਗਰਾਜ ਤੇ ਲਖਨਊ ਵਿਚ ਵੱਖ-ਵੱਖ ਥਾਵਾਂ ‘ਤੇ ਤਲਾਸ਼ੀ ਮੁਹਿੰਮ (Search operation) ਚਲਾਈ ਜਾ ਰਹੀ ਹੈ ।
Read more : ਈ. ਡੀ. ਨੇ ਕੀਤਾ ਮਨੀ ਲਾਂਡਰਿੰਗ ਦਾ ਮਾਮਲਾ ਦਰਜ









