ਮਨੀ ਲਾਂਡਰਿੰਗ ਮਾਮਲੇ ਵਿਚ ਈ. ਡੀ. ਨੇ ਕੀਤੇ ਸੰਮੰਨ ਜਾਰੀ

0
33
Enforcement Directorate

ਨਵੀਂ ਦਿੱਲੀ, 12 ਫਰਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਤੇ ਉਨ੍ਹਾਂ ਦੀ ਪਤਨੀ ਟੀਨਾ ਅੰਬਾਨੀ ਨੂੰ ਮਨੀ ਲਾਂਡਰਿੰਗ (Money laundering) ਮਾਮਲੇ `ਚ ਨਵੇਂ ਸਿਰਿਓਂ ਸੰਮਨ (Summons) ਜਾਰੀ ਕੀਤੇ ਹਨ । ਇਸ ‘ਚ ਉਨ੍ਹਾਂ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਗਿਆ ਹੈ ।

ਟੀਨਾ ਨੂੰ 17 ਤੇ ਅਨਿਲ ਅੰਬਾਨੀ ਨੂੰ 18 ਨੂੰ ਈ. ਡੀ. ਨੇ ਮੁੜ ਕੀਤਾ ਤਲਬ

ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਅਦਾਕਾਰਾ ਟੀਨਾ ਅੰਬਾਨੀ (Tina Ambani) ਨੂੰ 9 ਫਰਵਰੀ ਨੂੰ ਇੱਥੇ ਸੰਘੀ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਈ । ਹੁਣ ਟੀਨਾ ਨੂੰ 17 ਫਰਵਰੀ ਤੇ ਅਨਿਲ ਅੰਬਾਨੀ (Anil Ambani) ਨੂੰ 18 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ । ਦੋਵਾਂ ਦੇ ਬਿਆਨ ਮਨੀ ਲਾਂਡਰਿੰਗ ਰੋਕਥਾਮ ਐਕਟ ਹੇਠ ਦਰਜ ਕੀਤੇ ਜਾਣਗੇ । ਇਨ੍ਹਾਂ ਸੰਮਨਾਂ ’ਤੇ ਰਿਲਾਇੰਸ ਗਰੁੱਪ ਵੱਲੋਂ ਮੰਗਲਵਾਰ ਅੱਧੀ ਰਾਤ ਤਕ ਕੋਈ ਜਵਾਬ ਨਹੀਂ ਆਇਆ ਸੀ ।

Read More : ਮਾਮਲਾ 40 ਹਜ਼ਾਰ ਕਰੋੜ ਰੁਪਏ ਦੀ ਧੋਖਾਦੇਹੀ ਦਾ

LEAVE A REPLY

Please enter your comment!
Please enter your name here