ED ਨੇ ਕੀਤੀ ਵੱਡੀ ਕਾਰਵਾਈ, ਤਿਰੂਪਤੀ ਰੋਡਵੇਜ਼ ਦੀ 1.62 ਕਰੋੜ ਦੀ ਜਾਇਦਾਦ ਕੀਤੀ ਕੁਰਕ
ਚੰਡੀਗੜ੍ਹ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਨਾਲ ਸਬੰਧਤ ਇੱਕ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਰਵਾਈ ਕਰਦਿਆਂ ਤਿਰੂਪਤੀ ਰੋਡਵੇਜ਼ ਦੇ ਮਾਲਕ ਰਵਨੀਤ ਸੱਭਰਵਾਲ ਦੀ 1.62 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੁਰਕ ਕਰ ਲਈ ਹੈ।
ਨਾਜਾਇਜ਼ ਮਾਈਨਿੰਗ ਕਾਰਨ ਹਰਿਆਣਾ ਸਰਕਾਰ ਨੂੰ ਕਰੀਬ 35 ਕਰੋੜ ਰੁਪਏ ਦਾ ਮਾਲੀਆ ਨੁਕਸਾਨ
ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) 2002 ਦੀਆਂ ਧਾਰਾਵਾਂ ਤਹਿਤ ਕੀਤੀ ਗਈ ਹੈ।ਈਡੀ ਨੇ ਹਰਿਆਣਾ ਦੇ ਪੰਚਕੂਲਾ ਦੇ ਪਿੰਡ ਰੱਤੇਵਾਲੀ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨਾਲ ਸਬੰਧਤ ਇੱਕ ਮਾਮਲੇ ਵਿੱਚ ਸਟੇਟ ਵਿਜੀਲੈਂਸ ਬਿਊਰੋ ਦੁਆਰਾ ਦਰਜ ਕੀਤੀ ਐਫਆਈਆਰ ਦੇ ਆਧਾਰ ‘ਤੇ ਆਪਣੀ ਜਾਂਚ ਸ਼ੁਰੂ ਕੀਤੀ ਸੀ। ਇਸ ਨਾਜਾਇਜ਼ ਮਾਈਨਿੰਗ ਕਾਰਨ ਹਰਿਆਣਾ ਸਰਕਾਰ ਨੂੰ ਕਰੀਬ 35 ਕਰੋੜ ਰੁਪਏ ਦਾ ਮਾਲੀਆ ਨੁਕਸਾਨ ਹੋਇਆ ਹੈ।
ਨਸ਼ੇ ਨੇ ਪਰਿਵਾਰ ਕੀਤਾ ਬਰਬਾਦ, ਛੋਟੇ ਨੇ ਵੱਡੇ ਭਰਾ ਦਾ ਕੀਤਾ ਕ.ਤਲ || Punjab News
ਜਾਂਚ ਦੌਰਾਨ, ਈਡੀ ਨੇ ਮਨਜ਼ੂਰਸ਼ੁਦਾ ਸੀਮਾ ਤੋਂ ਵੱਧ ਰੇਤ, ਬਜਰੀ ਅਤੇ ਪੱਥਰਾਂ ਦੀ ਮਾਈਨਿੰਗ ਅਤੇ ਇਸ ਜ਼ਰੀਏ ਗੈਰ ਕਾਨੂੰਨੀ ਆਮਦਨ ਕਮਾਉਣ ਦੇ ਦੋਸ਼ਾਂ ਦੀ ਜਾਂਚ ਕੀਤੀ। ਜਾਂਚ ਵਿਚ ਪਾਇਆ ਗਿਆ ਕਿ ਰਵਨੀਤ ਸੱਭਰਵਾਲ ਅਤੇ ਉਸ ਦੇ ਪਤੀ ਗੁਰਪ੍ਰੀਤ ਸਿੰਘ ਸੱਭਰਵਾਲ ਨੇ ਨਾਜਾਇਜ਼ ਮਾਈਨਿੰਗ ਤੋਂ ਇਕੱਠੇ ਕੀਤੇ ਪੈਸਿਆਂ ਨਾਲ ਕਈ ਅਚੱਲ ਅਤੇ ਚੱਲ ਜਾਇਦਾਦਾਂ ਖਰੀਦੀਆਂ ਸਨ।