ਲੋੜ ਤੋਂ ਵੱਧ ਕੱਚਾ ਪਿਆਜ਼ ਖਾਣਾ ਵੀ ਸਿਹਤ ਲਈ ਹੋ ਸਕਦਾ ਹੈ ਹਾਨੀਕਾਰਕ

0
30

ਲੋੜ ਤੋਂ ਵੱਧ ਕੱਚਾ ਪਿਆਜ਼ ਖਾਣਾ ਵੀ ਸਿਹਤ ਲਈ ਹੋ ਸਕਦਾ ਹੈ ਹਾਨੀਕਾਰਕ

ਵਧਦੀ ਗਰਮੀ ਤੋਂ ਰਾਹਤ ਪਾਉਣ ਲਈ ਲੋਕ ਆਪਣੀ ਡਾਇਟ ‘ਚ ਕਈ ਚੀਜ਼ਾਂ ਸ਼ਾਮਿਲ ਕਰਦੇ ਹਨ। ਜਿਵੇਂ ਕਿ ਹੁਣ ਗਰਮੀ ਦਾ ਮੌਸਮ ਹੈ ਤੇ ਗਰਮੀਆਂ ਸ਼ੁਰੂ ਹੁੰਦੇ ਹੀ ਲੋਕ ਆਪਣੀ ਡਾਇਟ ਵਿਚ ਅਜਿਹੀਆਂ ਚੀਜ਼ਾਂ ਸ਼ਾਮਲ ਕਰਨੀਆਂ ਪਸੰਦ ਕਰਦੇ ਹਨ ਜੋ ਲੂ, ਗਰਮੀ ਤੇ ਧੁੱਪ ਤੋਂ ਬਚਾ ਕੇ ਹਾਈਡ੍ਰੇਟ ਬਣਾਏ ਰੱਖਣ ਵਿਚ ਮਦਦ ਕਰਦੀ ਹੈ। ਅਜਿਹੀਆਂ ਹੀ ਚੀਜ਼ਾਂ ਵਿਚ ਪਿਆਜ ਦਾ ਨਾਂ ਵੀ ਸ਼ਾਮਲ ਹੈ। ਪਿਆਜ ਨਾ ਸਿਰਫ ਸਲਾਦ ਦੀ ਪਲੇਟ ਸਜਾਉਣ ਦੇ ਕੰਮ ਆਉਂਦਾ ਹੈ।

ਇਹ ਵੀ ਪੜ੍ਹੋ : ਖੜੇ ਟਰੱਕ ਨਾਲ ਟਕਰਾਈ ਬੋਲੈਰੋ, 8 ਲੋਕਾਂ ਦੀ ਹੋਈ ਮੌਤ 

ਕਈ ਮਾਹਿਰ ਤਾਂ ਗਰਮੀ ਦੇ ਸਾਈਡ ਇਫੈਕਟਸ ਤੋਂ ਬਚਣ ਲਈ ਲੋਕਾਂ ਨੂੰ ਕੱਚਾ ਪਿਆਜ਼ ਖਾਣ ਦੀ ਸਲਾਹ ਵੀ ਦਿੰਦੇ ਹਨ। ਕੱਚਾ ਪਿਆਜ਼ ਖਾਣ ਨਾਲ ਲੂ ਤੇ ਸਰੀਰ ਨੂੰ ਗਰਮੀ ਤੋਂ ਬਚਾਅ ਕੀਤਾ ਜਾ ਸਕਦਾ ਹੈ। ਸਿਹਤ ਲਈ ਇੰਨਾ ਫਾਇਦੇਮੰਦ ਹੋਣ ਦੇ ਬਾਵਜੂਦ ਕੀ ਤੁਸੀਂ ਜਾਣਦੇ ਹੋ ਲੋੜ ਤੋਂ ਵੱਧ ਜ਼ਿਆਦਾ ਕੱਚਾ ਪਿਆਜ਼ ਖਾਣ ਨਾਲ ਸਿਹਤ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਹੋਣ ਲੱਗਦਾ ਹੈ।

ਐਸੀਡਿਟੀ
ਗਰਮੀਆਂ ਵਿਚ ਸੀਮਤ ਮਾਤਰਾ ਵਿਚ ਕੱਚਾ ਪਿਆਜ਼ ਖਾਣ ਨਾਲ ਪੇਟ ਦੀ ਗਰਮੀ ਸ਼ਾਂਤ ਹੁੰਦੀ ਹੈ ਪਰ ਇਸੇ ਮੌਸਮ ਵਿਚ ਜੇਕਰ ਤੁਸੀਂ ਪਿਆਜ਼ ਦਾ ਸੇਵਨ ਜ਼ਿਆਦਾ ਮਾਤਰਾ ਵਿਚ ਕਰਨ ਲੱਗਦੇ ਹਨ ਤਾਂ ਇਹ ਤੁਹਾਡੇ ਲਈ ਐਸੀਡਿਟੀ ਦਾ ਕਾਰਨ ਬਣ ਸਕਦੇ ਹਨ। ਦਰਅਸਲ ਕੱਚੇ ਪਿਆਜ਼ ਵਿਚ ਗੁਲੂਕੋਜ਼ ਦੀ ਮਾਤਰਾ ਵੱਧ ਹੁੰਦੀ ਹੈ। ਜੇਕਰ ਤੁਸੀਂ ਲੋੜ ਤੋਂ ਵੱਧ ਗੁਲੂਕੋਜ਼ ਲੈਂਦੇ ਹੋ ਤਾਂ ਸਰੀਰ ਵਿਚ ਸ਼ੂਗਰ ਦਾ ਲੈਵਲ ਵੱਧ ਸਕਦਾ ਹੈ। ਅਜਿਹੇ ਵਿਚ ਖਾਣੇ ਦੇ ਨਾਲ ਕੱਚੇ ਪਿਆਜ਼ ਨੂੰ ਪਚਾਉਣ ਵਿਚ ਦਿੱਕਤ ਆ ਸਕਦੀ ਹੈ ਤੇ ਵਿਅਕਤੀ ਨੂੰ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ।

ਡਾਇਬਟੀਜ਼
ਜੇਕਰ ਤੁਹਾਡਾ ਬਲੱਡ ਸ਼ੂਗਰ ਲੋਅ ਰਹਿੰਦਾ ਹੈ ਤਾਂ ਇਕ ਨਿਸ਼ਚਿਤ ਮਾਤਰਾ ਤੋਂ ਵੱਧ ਪਿਆਜ਼ ਦਾ ਸੇਵਨ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਹੋਰ ਜ਼ਿਆਦਾ ਘੱਟ ਸਕਦਾ ਹੈ। ਸ਼ੂਗਰ ਰੋਗੀ ਪਿਆਜ਼ ਦਾ ਸੇਵਨ ਕਰਦੇ ਹਨ ਤਾਂ ਆਪਣਾ ਬਲੱਡ ਸ਼ੂਗਰ ਚੈੱਕ ਕਰਦੇ ਰਹੋ।

ਕਬਜ਼ ਤੇ ਪੇਟ ਦਰਦ
ਜ਼ਿਆਦਾ ਮਾਤਰਾ ਵਿਚ ਕੱਚਾ ਪਿਆਜ਼ ਖਾਣ ਨਾਲ ਕਬਜ਼ ਤੇ ਪੇਟ ਦਰਦ ਦੀ ਸਮੱਸਿਆ ਵੀ ਹੋ ਸਕਦੀ ਹੈ। ਪਿਆਜ਼ ਵਿਚ ਮੌਜੂਦ ਫਾਈਬਰ ਦੀ ਜ਼ਿਆਦਾ ਮਾਤਰਾ ਪੇਟ ਦਰਦ ਤੇ ਕਬਜ਼ ਦੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ।

LEAVE A REPLY

Please enter your comment!
Please enter your name here