ਗੁਜਰਾਤ ‘ਚ ਮੁੜ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ
ਗੁਜਰਾਤ ‘ਚ ਨਵੇਂ ਸਾਲ ਦੀ ਸ਼ੁਰੂਆਤ ਭੂਚਾਲ ਦੇ ਝਟਕਿਆ ਨਾਲ ਹੋਈ ਹੈ। ਜੀ ਹਾਂ ਗੁਜਰਾਤ ਦੇ ਕੱਛ ਜ਼ਿਲੇ ‘ਚ ਬੁੱਧਵਾਰ ਸਵੇਰੇ 3.2 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਖੋਜ ਸੰਸਥਾਨ (ISR) ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਨਵੇਂ ਸਾਲ ‘ਤੇ ਸਫਾਈ ਕਰਮਚਾਰੀਆਂ ਲਈ ਖੁਸ਼ਖ਼ਬਰੀ, ਜਲਦ ਕੀਤੇ ਜਾਣਗੇ ਪੱਕੇ-ਹਰਦੀਪ ਸਿੰਘ ਮੁੰਡੀਆਂ
3.2 ਤੀਬਰਤਾ ਦਾ ਭੂਚਾਲ
ਗਾਂਧੀਨਗਰ ਸਥਿਤ ਆਈਐਸਆਰ ਦੇ ਅਨੁਸਾਰ, ਭੂਚਾਲ ਸਵੇਰੇ 10.24 ਵਜੇ ਰਿਕਾਰਡ ਕੀਤਾ ਗਿਆ, ਇਸਦਾ ਕੇਂਦਰ ਭਚਾਊ ਤੋਂ 23 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਸੀ। ਪਿਛਲੇ ਮਹੀਨੇ, ਖੇਤਰ ਵਿੱਚ 3 ਤੀਬਰਤਾ ਤੋਂ ਵੱਧ ਚਾਰ ਭੂਚਾਲ ਦੀਆਂ ਗਤੀਵਿਧੀਆਂ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਤਿੰਨ ਦਿਨ ਪਹਿਲਾਂ 3.2 ਤੀਬਰਤਾ ਦਾ ਭੂਚਾਲ ਵੀ ਸ਼ਾਮਲ ਸੀ, ਜਿਸਦਾ ਕੇਂਦਰ ਵੀ ਭਚਾਊ ਦੇ ਨੇੜੇ ਸੀ। ਆਈਐਸਆਰ ਦੇ ਅਨੁਸਾਰ, 23 ਦਸੰਬਰ ਨੂੰ ਜ਼ਿਲ੍ਹੇ ਵਿੱਚ 3.7 ਤੀਬਰਤਾ ਦਾ ਭੂਚਾਲ ਆਇਆ ਸੀ ਅਤੇ 7 ਦਸੰਬਰ ਨੂੰ 3.2 ਤੀਬਰਤਾ ਦਾ ਭੂਚਾਲ ਆਇਆ ਸੀ।