ਦਿੱਲੀ NCR ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਕੁੱਝ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਲੱਗੇ ਹਨ।
ਬੀਤੀ ਰਾਤ 7:56 ਵਜੇ ਦਿੱਲੀ-ਐਨਸੀਆਰ ਅਤੇ ਕਸ਼ਮੀਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.9 ਸੀ। ਇਸ ਦਾ ਕੇਂਦਰ ਅਫਗਾਨਿਸਤਾਨ ਦੇ ਫੈਜ਼ਾਬਾਦ ਤੋਂ 79 ਕਿਲੋਮੀਟਰ ਦੂਰ ਹਿੰਦੂ ਕੁਸ਼ ਖੇਤਰ ਸੀ।
ਨਵੇਂ ਸਾਲ ਦੇ ਦਿਨ ਵੀ ਦਿੱਲੀ ‘ਚ ਭੂਚਾਲ ਆਇਆ ਸੀ।ਨਵੇਂ ਸਾਲ ਦੇ ਪਹਿਲੇ ਦਿਨ ਯਾਨੀ ਐਤਵਾਰ ਦੇਰ ਰਾਤ ਵੀ ਦਿੱਲੀ ‘ਚ ਭੂਚਾਲ ਆਇਆ ਸੀ । ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਦੱਸਿਆ ਕਿ ਸਵੇਰੇ 1:19 ਵਜੇ 3.8 ਤੀਬਰਤਾ ਦਾ ਭੂਚਾਲ ਆਇਆ। ਇਸ ਦਾ ਕੇਂਦਰ ਹਰਿਆਣਾ ਦੇ ਝੱਜਰ ਵਿਖੇ ਸੀ। ਇਸ ਦੀ ਡੂੰਘਾਈ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਸੀ। ਹਾਲਾਂਕਿ ਇਸ ‘ਚ ਕੋਈ ਨੁਕਸਾਨ ਨਹੀਂ ਹੋਇਆ।
ਨਵੰਬਰ ਵਿੱਚ ਤਿੰਨ ਵਾਰ ਆਇਆ ਭੂਚਾਲ
ਇਸ ਤੋਂ ਪਹਿਲਾਂ 29 ਨਵੰਬਰ ਨੂੰ ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਉਸ ਸਮੇਂ ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 2.5 ਮਾਪੀ ਗਈ ਸੀ। ਦਿੱਲੀ ਦਾ ਪੱਛਮੀ ਖੇਤਰ ਭੂਚਾਲ ਦਾ ਕੇਂਦਰ ਰਿਹਾ, ਜਿਸ ਦੀ ਗਹਿਰਾਈ 5 ਕਿਲੋਮੀਟਰ ਸੀ।