ਦਿੱਲੀ ਤੇ ਆਸ-ਪਾਸ ਦੇ ਇਲਾਕੇ ‘ਚ ਆਇਆ ਭੂਚਾਲ, 3.8 ਰਹੀ ਤੀਬਰਤਾ

0
64

ਦੇਰ ਰਾਤ ਦਿੱਲੀ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਜਾਣਕਾਰੀ ਨਹੀਂ ਦਿੱਤੀ ਹੈ। ਭੂਚਾਲ ਦੀ ਤੀਬਰਤਾ 3.8 ਸੀ। ਜਾਣਕਾਰੀ ਮੁਤਾਬਕ ਇਹ ਝਟਕੇ ਨਵੀਂ ਦਿੱਲੀ, ਗੁਰੂਗ੍ਰਾਮ, ਫਰੀਦਾਬਾਦ ਤੇ ਨਾਲ ਲਗਦੇ ਇਲਾਕਿਆਂ ਵਿਚ ਮਹਿਸੂਸ ਕੀਤੇ ਗਏ ਹਨ। ਹਰਿਆਣਾ ‘ਚ ਰਾਤ 1:19 ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੁੱਢਲੀ ਜਾਣਕਾਰੀ ਮੁਤਾਬਕ ਝੱਜਰ ਦਾ ਬੇਰੀ ਭੂਚਾਲ ਦਾ ਕੇਂਦਰ ਸੀ ਅਤੇ ਇਸ ਦੀ ਤੀਬਰਤਾ 3.8 ਸੀ।

ਇਹ ਵੀ ਪੜ੍ਹੋ: ਜਗਜੋਤ ਸਿੰਘ ਸੋਹੀ ਚੁਣੇ ਗਏ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ…

ਹਰਿਆਣਾ ‘ਚ ਇਹ ਭੂਚਾਲ ਜ਼ਮੀਨ ਤੋਂ ਸਿਰਫ 5 ਕਿਲੋਮੀਟਰ ਹੇਠਾਂ ਰਿਕਾਰਡ ਕੀਤਾ ਗਿਆ, ਜਿਸ ਕਾਰਨ ਕਾਫ਼ੀ ਲੋਕਾਂ ਨੇ ਇਹ ਭੂਚਾਲ ਮਹਿਸੂਸ ਕੀਤਾ। ਭੂ ਵਿਗਿਆਨੀਆਂ ਅਨੁਸਾਰ ਰੋਹਤਕ-ਝੱਜਰ ਤੋਂ ਲੰਘਦੀ ਮਹਿੰਦਰਗੜ੍ਹ-ਦੇਹਰਾਦੂਨ ਫਾਲਟ ਲਾਈਨ ਦੇ ਨੇੜੇ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਜਿਸ ‘ਤੇ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਵੀ ਨਜ਼ਰ ਰੱਖ ਰਿਹਾ ਹੈ।

ਮਾਹਿਰਾਂ ਅਨੁਸਾਰ ਦੇਹਰਾਦੂਨ ਤੋਂ ਮਹਿੰਦਰਗੜ੍ਹ ਤੱਕ ਜ਼ਮੀਨ ਦੇ ਹੇਠਾਂ ਫਾਲਟ ਲਾਈਨ ਹੈ। ਇਸ ਵਿੱਚ ਕਈ ਤਰੇੜਾਂ ਹਨ। ਇਨ੍ਹੀਂ ਦਿਨੀਂ ਇਨ੍ਹਾਂ ਦਰਾੜਾਂ ਵਿੱਚ ਸਰਗਰਮੀਆਂ ਚੱਲ ਰਹੀਆਂ ਹਨ। ਇਸ ਦੇ ਤਹਿਤ ਪਲੇਟਾਂ ਖਿਸਕਦੀਆਂ ਹਨ। ਵਾਈਬ੍ਰੇਸ਼ਨ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਇਹ ਇੱਕ ਦੂਜੇ ਨਾਲ ਹਲਕੀ ਜਿਹੀ ਟਕਰਾਉਂਦੀ ਹੈ। ਇਹ ਕਿਸੇ ਵੀ ਸਮੇਂ ਕਿਤੇ ਵੀ ਹੋ ਸਕਦਾ ਹੈ। ਇਸ ਕਾਰਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ।

LEAVE A REPLY

Please enter your comment!
Please enter your name here