ਜੰਮੂ-ਕਸ਼ਮੀਰ ‘ਚ ਵੋਟਾਂ ਦੀ ਗਿਣਤੀ ਦੌਰਾਨ ਅੱਤਵਾਦੀਆਂ ਨੇ ਫੌਜੀ ਜਵਾਨ ਨੂੰ ਅਗਵਾ ਕਰਕੇ ਕੀਤਾ ਕਤਲ || J&K News

0
37
During the counting of votes in Jammu and Kashmir, terrorists abducted an army soldier and killed him

ਜੰਮੂ-ਕਸ਼ਮੀਰ ‘ਚ ਵੋਟਾਂ ਦੀ ਗਿਣਤੀ ਦੌਰਾਨ ਅੱਤਵਾਦੀਆਂ ਨੇ ਫੌਜੀ ਜਵਾਨ ਨੂੰ ਅਗਵਾ ਕਰਕੇ ਕੀਤਾ ਕਤਲ

ਜੰਮੂ-ਕਸ਼ਮੀਰ ‘ਚ ਵੋਟਾਂ ਦੀ ਗਿਣਤੀ ਦੌਰਾਨ ਨੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ ਜਿੱਥੇ ਕਿ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸ਼ਾਂਗਾਸ ਅਤੇ ਕੋਕਰਨਾਗ ਦੇ ਜੰਗਲਾਂ ਵਿੱਚ ਗਸ਼ਤ ਕਰ ਰਹੇ ਟੈਰੀਟੋਰੀਅਲ ਆਰਮੀ ਦੇ ਦੋ ਜਵਾਨਾਂ ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ | ਜਿਨ੍ਹਾਂ ‘ਚੋਂ ਇੱਕ ਜ਼ਖ਼ਮੀ ਨੌਜਵਾਨ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾ ਕੇ ਉੱਥੋਂ ਨਿਕਲ ਗਿਆ | ਜਦਕਿ ਅੱਤਵਾਦੀਆਂ ਨੇ ਇਕ ਹੋਰ ਜਵਾਨ ਸ਼ਹੀਦ ਕਰ ਦਿੱਤਾ।

ਲਾਸ਼ ਨੂੰ ਮੈਡੀਕਲ ਲਈ ਹਸਪਤਾਲ ਲਿਜਾਇਆ ਗਿਆ

ਅਧਿਕਾਰੀਆਂ ਨੇ ਦੱਸਿਆ ਕਿ ਟੈਰੀਟੋਰੀਅਲ ਆਰਮੀ ਦੇ ਸਿਪਾਹੀ ਹਿਲਾਲ ਅਹਿਮਦ ਭੱਟ ਦੀ ਲਾਸ਼ ਅਨੰਤਨਾਗ ਦੇ ਉਤਰਾਸੂ ਇਲਾਕੇ ਦੇ ਸਾਂਗਲਾਨ ਜੰਗਲੀ ਖੇਤਰ ਤੋਂ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਮੈਡੀਕਲ ਲਈ ਹਸਪਤਾਲ ਲਿਜਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਟੈਰੀਟੋਰੀਅਲ ਆਰਮੀ (ਟੀ.ਏ.) ਦੇ ਇਕ ਸਿਪਾਹੀ ਨੂੰ ਕਥਿਤ ਤੌਰ ‘ਤੇ ਅਗਵਾ ਕਰ ਲਿਆ ਹੈ।

ਇਹ ਵੀ ਪੜ੍ਹੋ : ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ, ਹਾਈਕੋਰਟ ਨੇ ਸਰਕਾਰ ਤੋਂ 1 ਘੰਟੇ ਅੰਦਰ ਮੰਗਿਆ ਜਵਾਬ

ਜੰਗਲੀ ਖੇਤਰ ਤੋਂ ਕਰ ਲਿਆ ਗਿਆ ਅਗਵਾ

ਉਨ੍ਹਾਂ ਕਿਹਾ ਕਿ ਦੋ ਟੀਏ ਸਿਪਾਹੀਆਂ ਨੂੰ ਅਨੰਤਨਾਗ ਦੇ ਜੰਗਲੀ ਖੇਤਰ ਤੋਂ ਕਥਿਤ ਤੌਰ ‘ਤੇ ਅਗਵਾ ਕਰ ਲਿਆ ਗਿਆ ਸੀ। ਹਾਲਾਂਕਿ ਇਨ੍ਹਾਂ ਵਿੱਚੋਂ ਇੱਕ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਤੋਂ ਬਾਅਦ ਕਾਜਵਾਨ ਫੋਰੈਸਟ ਅਤੇ ਕੋਕਰਨਾਗ ਵਿੱਚ ਇੱਕ ਸੰਯੁਕਤ ਅੱਤਵਾਦ ਵਿਰੋਧੀ ਅਭਿਆਨ ਚਲਾਇਆ ਗਿਆ। ਇਹ ਕਾਰਵਾਈ ਸਾਰੀ ਰਾਤ ਜਾਰੀ ਰਹੀ।

 

 

 

 

 

LEAVE A REPLY

Please enter your comment!
Please enter your name here