ਪੰਜਾਬ ਚ ਜ਼ਿਮਨੀ ਚੋਣਾਂ ਦੇ ਐਲਾਨ ਦੌਰਾਨ ਦੋ ਸੀਨੀਅਰ ਆਈਪੀਐਸ ਅਧਿਕਾਰੀਆਂ ਦੇ ਹੋਏ ਤਬਾਦਲੇ
ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਐਲਾਨ ਦੌਰਾਨ ਦੋ ਸੀਨੀਅਰ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਰਿਪੋਰਟ ਕਰਨ ਅਤੇ ਆਪਣੇ ਨਵੇਂ ਸਟੇਸ਼ਨ ਜੁਆਇਨ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ- ਬਾਬਾ ਸਿੱਦੀਕੀ ਕਤਲ ਕਾਂਡ ‘ਚ ਲਾਰੈਂਸ ਦੇ 7 ਨਿਸ਼ਾਨੇਬਾਜ਼ ਗ੍ਰਿਫ਼ਤਾਰ, ਪੜ੍ਹੋ ਵੇਰਵਾ
ਗ੍ਰਹਿ ਮਾਮਲੇ ਪੰਜਾਬ ਵੱਲੋਂ ਜਾਰੀ ਹੁਕਮਾਂ ਅਨੁਸਾਰ ਐਸਐਸਪੀ ਤਰਨਤਾਰਨ ਗੌਰਵ ਤੂਰਾ ਨੂੰ ਏਆਈਜੀ ਪਰਸੋਨਲ-1, ਚੰਡੀਗੜ੍ਹ ਭੇਜ ਦਿੱਤਾ ਗਿਆ ਹੈ। ਇਹ ਅਸਾਮੀ ਪਿਛਲੇ ਕੁਝ ਸਮੇਂ ਤੋਂ ਖਾਲੀ ਪਈ ਸੀ।ਉਨ੍ਹਾਂ ਦੀ ਥਾਂ ਅਭਿਮਨਿਊ ਰਾਣਾ ਨੂੰ ਤਰਨਤਾਰਨ ਦਾ ਨਵਾਂ ਐਸਐਸਪੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਅਭਿਮਨਿਊ ਰਾਣਾ ਅੰਮ੍ਰਿਤਸਰ ਵਿੱਚ ਡੀਸੀਪੀ ਸਿਟੀ ਵਜੋਂ ਤਾਇਨਾਤ ਸਨ।