ਪੰਜਾਬ ‘ਚ 9 ਸਤੰਬਰ ਤੋਂ ਡਾਕਟਰ ਹੜਤਾਲ ‘ਤੇ || Latest News

0
68

ਪੰਜਾਬ ‘ਚ 9 ਸਤੰਬਰ ਤੋਂ ਡਾਕਟਰ ਹੜਤਾਲ ‘ਤੇ

ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਸਾਰੇ ਪੰਜਾਬ ਦੇ ਡਾਕਟਰਾਂ ਨੇ ਹਰੇਕ ਹਸਪਤਾਲਾਂ ਦੇ ਵਿੱਚ 9 ਸਤੰਬਰ ਨੂੰ ਹੜਤਾਲ ’ਤੇ ਜਾ ਰਹੇ ਹਨ। ਮੰਗਾਂ ਸਬੰਧੀ ਭਾਵੇਂ ਕਿ ਬਾਰ ਐਸੋਸੀਏਸ਼ਨ ਦੀਆਂ ਪੰਜਾਬ ਸਰਕਾਰ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਮੀਟਿੰਗ ਦਾ ਸਾਰਥਿਕ ਨਤੀਜਾ ਨਾ ਨਿਕਲਣ ਕਾਰਨ ਡਾਕਟਰਾਂ ਵੱਲੋਂ 9 ਸਤੰਬਰ ਨੂੰ ਹੜਤਾਲ ਤੇ ਜਾਣ ਦਾ ਫੈਸਲਾ ਅਟੱਲ ਰੱਖਿਆ ਹੋਇਆ ਹੈ। ਕਿਸੇ ਵੀ ਸਰਕਾਰੀ ਹਸਪਤਾਲ ‘ਚ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ।

ਦੱਸ ਦਈਏ ਕਿ ਬਠਿੰਡਾ ਵਿੱਚ ਸਰਕਾਰੀ ਡਾਕਟਰਾਂ ਨੇ ਆਪਣੀਆਂ ਮੰਗਾਂ ਸਬੰਧੀ ਮਰੀਜ਼ਾਂ ਨੂੰ ਪਰਚੇ ਵੰਡ ਕੇ ਜਿੱਥੇ ਆਪਣੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ। ਉੱਥੇ ਹੀ 9 ਸਤੰਬਰ ਤੋਂ ਹੜਤਾਲ ’ਤੇ ਜਾਣ ਸਬੰਧੀ ਵੀ ਜਾਗਰੂਕ ਕੀਤਾ ਤਾਂ ਜੋ ਮਰੀਜ਼ ਪਰੇਸ਼ਾਨ ਜਾਂ ਖੱਜਲ ਖੁਆਰ ਨਾ ਹੋਣ।

ਬਕਸਰ ‘ਚ ਵੱਡਾ ਰੇਲ ਹਾਦਸਾ, 2 ਹਿੱਸਿਆਂ ‘ਚ ਵੰਡੀ ਟ੍ਰੇਨ, ਹੋਇਆ ਹੰਗਾਮਾ || National News

ਇਸ ਸਬੰਧੀ ਡਾਕਟਰਾਂ ਨੇ ਦੱਸਿਆ ਕਿ ਸਿਸਟਮ ਨੂੰ ਬਚਾਉਣ ਲਈ ਉਨ੍ਹਾਂ ਵੱਲੋਂ ਸਰਕਾਰ ਨੂੰ ਜਾਗਰੂਕ ਕਰਨ ਲਈ ਹੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਡਾਕਟਰਾਂ ਨੂੰ ਚੰਗਾ ਮਾਹੌਲ ਨਹੀਂ ਮਿਲੇਗਾ ਤਾਂ ਉਹ ਕੰਮ ਨਹੀਂ ਕਰ ਸਕਣਗੇ ਅਤੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਨਹੀਂ ਮਿਲਣਗੀਆਂ।

ਵੱਡੀ ਗਿਣਤੀ ਵਿੱਚ ਡਾਕਟਰ ਨੌਕਰੀਆਂ ਛੱਡ ਕੇ ਚਲੇ ਗਏ

ਡਾਕਟਰਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਵਿੱਚ ਹੀ ਵੱਡੀ ਗਿਣਤੀ ਵਿੱਚ ਡਾਕਟਰ ਨੌਕਰੀਆਂ ਛੱਡ ਕੇ ਚਲੇ ਗਏ ਹਨ ਸੰਸਥਾ ਦੇ ਵਿੱਚੋਂ ਉਹ ਡਾਕਟਰ ਚਲੇ ਗਏ ਹਨ ਜਿਨਾਂ ਨੇ 20-20 25-25 ਸਾਲ ਕੰਮ ਕੀਤਾ ਹੈ, ਉਹਨਾਂ ਦਾ ਅਸਤੀਫਾ ਦੇਣ ਦਾ ਕਾਰਨ ਹੀ ਉਹਨਾਂ ਤੋਂ ਨਜਾਇਜ਼ ਕੰਮ ਅਤੇ ਬੇਫਾਲਤੂ ਦੇ ਕੰਮ ਸੀ।

ਕਾਬਿਲੇਗੌਰ ਹੈ ਕਿ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀਸੀਐਮਐਸਏ) ਦੇ ਡਾਕਟਰ 9 ਸਤੰਬਰ ਨੂੰ ਹੜਤਾਲ ਕਰਨ ਲਈ ਤਿਆਰ ਹਨ। ਕਿਉਂਕਿ ਉਨ੍ਹਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ ਹੈ, ਇਸ ਨਾਲ ਸੂਬੇ ‘ਚ ਮੈਡੀਕਲ ਸੇਵਾਵਾਂ ‘ਤੇ ਭਾਰੀ ਅਸਰ ਪੈਣ ਦੀ ਉਮੀਦ ਹੈ। ਲੰਬੇ ਸਮੇਂ ਤੋਂ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਕਾਰਨ ਡਾਕਟਰਾਂ ਨੇ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ ਹੈ।

ਹੜਤਾਲ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਇੱਕ ਪੱਤਰ ਕੀਤਾ ਜਾਰੀ

ਹਾਲਾਂਕਿ ਡਾਕਟਰਾਂ ਦੀ ਹੜਤਾਲ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕੀਤਾ ਹੈ। ਜਿਸ ਵਿੱਚ ਡਾਕਟਰਾਂ ਦੀ ਸੁਰੱਖਿਆ ਸਬੰਧੀ ਕਮੇਟੀਆਂ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਕਮੇਟੀਆਂ ਡੀ.ਸੀ.

ਜਾਰੀ ਪੱਤਰ ਅਨੁਸਾਰ ਹਸਪਤਾਲਾਂ ਵਿੱਚ ਸੁਰੱਖਿਆ ਅਤੇ ਹਿੰਸਕ ਘਟਨਾਵਾਂ ਨੂੰ ਰੋਕਣ ਸਬੰਧੀ ਕਮੇਟੀ ਬਣਾਈ ਜਾਵੇਗੀ। ਪੰਜਾਬ ਦੇ ਸਿਹਤ ਮੰਤਰੀ ਨੇ ਪੰਜਾਬ ਦੇ ਸਾਰੇ ਸਿਵਲ ਸਰਜਨਾਂ ਨੂੰ ਡੀਸੀ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਉਣ ਲਈ ਕਿਹਾ ਹੈ। ਜਿਸ ਦਾ ਨਾਮ ਜ਼ਿਲ੍ਹਾ ਸਿਹਤ ਬੋਰਡ ਹੋਵੇਗਾ।

LEAVE A REPLY

Please enter your comment!
Please enter your name here