ਜੌਨਪੁਰ, 15 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਜੌਨਪੁਰ ਜਿ਼ਲੇ (Jaunpur district) ਵਿਚ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਇਕ ਡਾਕਟਰ ਦੀ ਮੌਤ (Doctor’s death) ਹੋ ਗਈ ਹੈ ।
ਘਟਨਾ ਲਾਈਨ ਬਾਜ਼ਾਰ ਥਾਣੇ ਦੇ ਖੇਤਰ ਪਚਹਟੀਆ ਪਿੰਡ ਨੇੜੇ ਵਾਪਰੀ
ਪੁਲਸ ਅਨੁਸਾਰ ਇਹ ਘਟਨਾ ਲਾਈਨ ਬਾਜ਼ਾਰ ਥਾਣੇ ਦੇ ਇਲਾਕੇ ਦੇ ਪਚਹਟੀਆ ਪਿੰਡ ਨੇੜੇ ਪ੍ਰਸਾਦ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ ਵਾਪਰੀ । ਪੁਲਸ ਕਪਤਾਨ (ਸ਼ਹਿਰ) ਆਯੂਸ਼ ਸ਼੍ਰੀਵਾਸਤਵ ਨੇ ਦੱਸਿਆ ਕਿ ਕੇਰਾਕਤ ਕੋਤਵਾਲੀ ਇਲਾਕੇ ਦੇ ਨਿਵਾਸੀ ਡਾ. ਮੁਹੰਮਦ ਸ਼ਮੀਰ ਫਿਜ਼ੀਓਥੈਰੇਪਿਸਟ ਅਤੇ ਨਿੱਜੀ ਡਾਕਟਰ ਸਨ ।
ਟੈ੍ਫਿਕ ਇੰਸਪੈਕਟਰ ਨੇ ਤੁਰੰਤ ਪਹੁੰਚਾਇਆ ਜ਼਼ਖਮੀ ਨੂੰ ਹਸਪਤਾਲ
ਉਨ੍ਹਾਂ ਦੱਸਿਆ ਕਿ ਡਾ. ਸ਼ਮੀਰ ਬੁੱਧਵਾਰ ਸਵੇਰੇ ਮੋਟਰਸਾਈਕਲ `ਤੇ ਜੌਨਪੁਰ ਹੈੱਡਕੁਆਰਟਰ ਵਿਖੇ ਕਿਸੇ ਡਾਕਟਰ ਨੂੰ ਮਿਲਣ ਆਏ ਸਨ । ਵਾਪਸ ਪਰਤਦੇ ਸਮੇਂ ਪ੍ਰਸਾਦ ਇੰਟਰਨੈਸ਼ਨਲ ਸਕੂਲ ਦੇ ਕੋਲ ਸੜਕ `ਤੇ ਫੈਲੀ ਚਾਈਨੀ ਡੋਰ (Chinese door) ਦੀ ਲਪੇਟ ਵਿਚ ਆਉਣ ਨਾਲ ਉਨ੍ਹਾਂ ਦੀ ਧੌਣ ਗੰਭੀਰ ਤੌਰ `ਤੇ ਵੱਢੀ ਗਈ । ਅਧਿਕਾਰੀ ਨੇ ਦੱਸਿਆ ਕਿ ਮੌਕੇ `ਤੇ ਪਹੁੰਚੇ ਟ੍ਰੈਫਿਕ ਇੰਸਪੈਕਟਰ ਸੁਸ਼ੀਲ ਮਿਸ਼ਰਾ ਨੇ ਤੁਰੰਤ ਜ਼ਖਮੀ ਨੂੰ ਜਿ਼ਲਾ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ।
Read More : ਚਾਈਨਾ ਡੋਰ ਨਾਲ ਗਲਾ ਕੱਟਣ ‘ਤੇ 6 ਸਾਲ ਦੇ ਮਾਸੂਮ ਦੀ ਹੋਈ ਮੌਤ









