ਡੀ. ਐਮ. ਗਗਨਦੀਪ ਸਿੰਘ ਦਾ ਪੋਸਟਮਾਰਟਮ ਹੋਇਆ ਪੂਰਾ

0
32
Randhawa

ਅੰਮ੍ਰਿਤਸਰ, 24 ਮਾਰਚ 2026 : ਪੰਜਾਬ ਦੇ ਵੇਅਰਹਾਊਸ ਵਿਚ ਬਤੌਰ ਜਿਲਾ ਮੈਨੇਜਰ (District Manager) ਗਗਨਦੀਪ ਸਿੰਘ ਰੰਧਾਵਾ ਦਾ ਅੱਜ ਫਾਰੈਂਸਿਕ ਵਿਭਾਗ ਦੀ ਟੀਮ ਵਲੋਂ ਪੋਸਟਮਾਰਟਮ (Postmortem) ਪੂਰਾ ਕਰ ਲਿਆ ਗਿਆ ਹੈ ।

ਕਿੰਨੇ ਘੰਟੇ ਵਿਚ ਕੀਤਾ ਗਿਆ ਪੋਸਟਮਾਰਟਮ

ਮਿਲੀ ਜਾਣਕਾਰੀ ਮੁਤਾਬਕ ਵੇਅਰਹਾਊਸ ਦੇ ਜਿਲਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ (Gagandeep Singh Randhawa) ਜਿਨ੍ਹਾਂ ਦਾ ਅੱਜ ਸਰਕਾਰੀ ਮੈਡੀਕਲ ਕਾਲਜ ਦੇ ਫਾਰੈਂਸਿਕ ਵਿਭਾਗ ਦੀ ਟੀਮ ਵਲੋਂ ਪੋਸਟਮਾਰਟਮ ਕੀਤਾ ਗਿਆ ਪੂਰਾ ਚਾਰ ਘੰਟੇ ਤੱਕ ਚੱਲਿਆ ।

ਦੱਸਣਯੋਗ ਹੈ ਕਿ ਪੋਸਟਮਾਰਟਮ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਰੱਖਣ ਦੇ ਚਲਦਿਆਂ ਪੋਸਟਮਾਰਟਮ ਮੈਜਿਸਟ੍ਰੇੇਟ ਦੀ ਮੌਜੂਦਗੀ ਵਿਚ ਡਾਕਟਰਾਂ ਦੀ ਵਿਸ਼ੇਸ਼ ਟੀਮ ਵਲੋਂ ਕੀਤਾ ਗਿਆ ਹੈ । ਇਸ ਮੌਕੇ ਪੋਸਟਮਾਰਟਮ ਦੀ ਸਮੁੱਚੀ ਕਾਰਵਾਈ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ ਤੇ ਸਮੁੱਚੀ ਕਾਰਵਾਈ ਵਿਚ ਕੋਈ ਸਮੱਸਿਆ ਪੇਸ਼ ਨਾ ਆਵੇ ਦੇ ਲਈ ਪੋਸਟਮਾਰਟਮ ਹਾਊਸ ਦੇ ਬਾਹਰ ਸਖ਼ਤ ਸੁਰੱਖਿਆ ਇੰਤਜਾਮ ਵੀ ਕੀਤੇ ਗਏ ।

ਪਰਿਵਾਰ ਨੂੰ ਦੇ ਦਿੱਤੀ ਗਈ ਰੰਧਾਵਾ ਦੀ ਮ੍ਰਿਤਕ ਦੇਹ

ਡੀ. ਐਮ. ਵੇਅਰਹਾਊਸ (D. M. Warehouse) ਗਗਨਦੀਪ ਸਿੰਘ ਰੰਧਾਵਾ ਦਾ ਪੋਸਟਮਾਰਟਮ ਜਿਵੇਂ ਹੀ ਸੁਰੱਖਿਆ ਪ੍ਰਬੰਧਾਂ ਹੇਠ ਵਿਸ਼ੇਸ਼ ਡਾਕਟਰਾਂ ਦੀ ਟੀਮ ਵਲੋਂ ਪੂਰਾ ਕੀਤਾ ਗਿਆ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਰੰਧਾਵਾ ਦਾ ਸਰੀਰ ਦੇ ਦਿੱਤਾ ਗਿਆ । ਪਰਿਵਾਰਕ ਮੈਂਬਰ ਦੇਹ ਨੂੰ ਘਰ ਲੈ ਕੇ ਚਲੇ ਗਏ ਤਾਂ ਜੋ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਸਕਣ ।

Read More : ਗਗਨਦੀਪ ਸਿੰਘ ਰੰਧਾਵਾ ਦੇ ਮਾਮਲੇ ਵਿਚ ਕਰਵਾਈ ਜਾਵੇਗੀ ਨਿਰਪੱਖ ਜਾਂਚ : ਮੁੱਖ ਮੰਤਰੀ

LEAVE A REPLY

Please enter your comment!
Please enter your name here