ਮੋਬਾਇਲ ਕੰਪਨੀਆਂ ਵੱਲੋਂ ਹਰ ਸਾਲ ਮੋਬਾਇਲਾਂ ਦੇ ਨਵੇਂ-ਨਵੇਂ ਮਾਡਲ ਪੇਸ਼ ਕੀਤੇ ਜਾਂਦੇ ਹਨ। ਜੇਕਰ ਗੱਲ iPhone ਦੀ ਕੀਤੀ ਜਾਵੇ ਤਾਂ iPhone ਨੂੰ ਭਾਰਤ ਵਿੱਚ ਇੱਕ ਸਟਾਈਲ ਸਟੇਟਮੈਂਟ ਮੰਨਿਆ ਜਾਂਦਾ ਹੈ। ਇਹ ਸਸਤਾ ਨਹੀਂ ਹੈ ਇਸ ਲਈ ਇਹ ਇੱਕ ਪ੍ਰੀਮੀਅਮ ਤੇ ਲਗਜ਼ਰੀ ਦੀ ਕੈਟਾਗਿਰੀ ਵਿੱਚ ਆਉਂਦਾ ਹੈ। ਪਰ ਸਾਲ ਨਵੇਂ ਆਈਫੋਨ ਨੂੰ ਲਾਂਚ ਕੀਤਾ ਜਾਂਦਾ ਹੈ। ਇਸ ਵਾਰ ਆਈਫੋਨ 14 ਲਾਂਚ ਕੀਤਾ ਗਿਆ। ਨਵੇਂ ਆਈਫੋਨ ਦੇ ਲਾਂਚ ਨਾਲ ਇੱਕ ਚੀਜ਼ ਜ਼ਰੂਰ ਦੇਖੀ ਗਈ ਹੈ, ਉਹ ਇਹ ਹੈ ਕਿ ਇਸ ਨਾਲ ਪੁਰਾਣੇ ਆਈਫੋਨ ਦੇ ਮਾਡਲਾਂ ਦੀ ਕੀਮਤ ਕਾਫੀ ਨੀਚੇ ਆ ਜਾਂਦੀ ਹੈ। ਉਹ ਭਾਵੇਂ ਬ੍ਰੈਂਡ ਨਿਊ ਫੋਨ ਹੋਵੇ ਜਾਂ ਸੈਕਿੰਡ ਹੈਂਡ। ਇਨ੍ਹਾਂ ਦੀ ਕੀਮਤ ਕਾਫੀ ਨੀਚੇ ਆ ਜਾਂਦੀ ਹੈ।
ਦੀਵਾਲੀ ਦੇ ਸੀਜ਼ਨ ਵਿੱਚ ਜਿੱਥੇ ਹਰ ਥਾਂ ਸੇਲ ਲਗਦੀ ਹੈ, ਇਸ ਵਿੱਚ ਆਈਫੋਨ 12 ਦੀ ਕੀਮਤ ਵੀ ਕਾਫੀ ਨੀਚੇ ਆ ਗਈ ਹੈ। 128 GB ਵੇਰੀਅੰਟ ਵਾਲਾ ਆਈਫੋਨ 12 ਪਹਿਲਾਂ 52,900 ਰੁਪਏ ਵਿੱਚ ਵਿੱਕ ਰਿਹਾ ਸੀ ਪਰ ਹੁਣ ਇਸਨੂੰ ਐਮਾਜ਼ਾਨ ਉੱਤੇ 39,700 ਰੁਪਏ ਵਿੱਚ ਆਸਾਨੀ ਨਾਲ ਖਰੀਦਿਆ ਜਾ ਸਕਦਾ ਹੈ। ਇਸ ਸਮੇਂ ਐਮਾਜ਼ਾਨ ‘ਤੇ ਆਈਫੋਨ 12 ਨੂੰ 17000 ਰੁਪਏ ਦੀ ਛੋਟ ਕੀਮਤ ਉੱਤੇ ਖਰੀਦਿਆ ਜਾ ਸਕਦਾ ਹੈ।
ਦੱਸ ਦੇਈਏ ਕਿ ਇਹ ਆਫਰ ਐਕਸਚੇਂਜ ਵੈਲਿਊ ਸਮੇਤ ਆ ਰਹੀ ਹੈ, ਜੋ ਕਿ 12,200 ਰੁਪਏ ਹੈ ਅਤੇ ICICI ਬੈਂਕ ਕ੍ਰੈਡਿਟ ਕਾਰਡ EMI ਟ੍ਰਾਂਜ਼ੈਕਸ਼ਨ ‘ਤੇ 1,000 ਰੁਪਏ ਦਾ ਕੈਸ਼ਬੈਕ ਵੀ ਇਸ ‘ਚ ਸ਼ਾਮਲ ਹੈ। ਧਿਆਨ ਰਹੇ ਕਿ ਫ਼ੋਨ ਦਾ ਐਕਸਚੇਂਜ ਤੁਹਾਡੇ ਫ਼ੋਨ ਦੀ ਕੰਡੀਸ਼ਨ ‘ਤੇ ਨਿਰਭਰ ਕਰਦਾ ਹੈ। ਇਸ ਲਈ ਇਹ ਬਿਲਕੁਲ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਉਹੀ ਐਕਸਚੇਂਜ ਆਫਰ ਮਿਲੇ ਜੋ ਅਸੀਂ ਪਹਿਲਾਂ ਦੱਸੀ ਹੈ। ਐਪਲ ਆਈਫੋਨ 12 ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਐਪਲ ਆਈਫੋਨ 12 ਵਿੱਚ 6.1-ਇੰਚ ਦੀ ਸੁਪਰ ਰੈਟੀਨਾ ਐਕਸਡੀਆਰ ਡਿਸਪਲੇਅ ਹੈ।
ਇਸ ਵਿੱਚ ਇੱਕ ਸਿਰੈਮਿਕ ਗਲਾਸ ਸ਼ੀਲਡ ਹੈ ਜੋ ਕਿਸੇ ਵੀ ਮੋਬਾਈਲ ਗਲਾਸ ਨਾਲੋਂ ਜ਼ਿਆਦਾ ਮਜ਼ਬੂਤੀ ਦਿੰਦੀ ਹੈ। ਇਸ ਤੋਂ ਇਲਾਵਾ ਆਈਫੋਨ ਆਪਣੇ ਕੈਮਰੇ ਲਈ ਜਾਣੇ ਜਾਂਦੇ ਹਨ। ਆਈਫੋਨ 12 ‘ਚ 12 ਮੈਗਾਪਿਕਸਲ ਦਾ ਐਡਵਾਂਸਡ ਡਿਊਲ ਕੈਮਰਾ ਹੈ। ਨਾਲ ਹੀ, ਇਸ ਵਿੱਚ ਨਾਈਟ ਮੋਡ, 4K ਡੌਲਬੀ ਵਿਜ਼ਨ HDR ਰਿਕਾਰਡਿੰਗ ਵਰਗੀਆਂ ਵਿਸ਼ੇਸ਼ਤਾਵਾਂ ਵਾਲਾ 12-ਮੈਗਾਪਿਕਸਲ ਦਾ TrueDepth ਫਰੰਟ ਕੈਮਰਾ ਹੈ। ਐਪਲ ਦਾ ਇਹ ਫੋਨ ਕਾਫੀ ਮਸ਼ਹੂਰ ਹੈ ਅਤੇ ਇਹ IP68 ਵਾਟਰ ਰੇਸਿਸਟੈਂਟ ਰੇਟਿੰਗ ਦੇ ਨਾਲ ਆਉਂਦਾ ਹੈ।