ਮੋਹਾਲੀ, ਭਾਰਤ – 19 ਮਈ, 2025: ਡਿਸਟਿੰਗੁਇਸ਼ਡ ਜੈਂਟਲਮੈਨਜ਼ ਰਾਈਡ (DGR) ਨੇ ਟ੍ਰਾਈਸਿਟੀ ‘ਚ ਸ਼ਾਨਦਾਰ ਵਾਪਸੀ ਕੀਤੀ ਅਤੇ ਮੋਹਾਲੀ ਸਥਿਤ CP67 ਮਾਲ ਨੂੰ ਇਕ ਮਹੱਤਵਪੂਰਨ ਮੰਜਿਲ ਬਣਾਉਂਦੇ ਹੋਏ ਪੁਰਸ਼ਾਂ ਦੀ ਮਾਨਸਿਕ ਸਿਹਤ ਅਤੇ ਪ੍ਰੋਸਟੇਟ ਕੈਂਸਰ ਦੀ ਖੋਜ ਲਈ ਜਾਗਰੂਕਤਾ ਅਤੇ ਫੰਡ ਇਕੱਠੇ ਕਰਨ ਦਾ ਕੰਮ ਕੀਤਾ। ਇਹ ਰਾਈਡ ਸ਼ਾਮ 5:30 ਵਜੇ ਇੰਡਸਟਰੀਅਲ ਏਰੀਆ ਫੇਜ਼ III ‘ਚ ਟ੍ਰਾਇੰਫ ਡੀਲਰਸ਼ਿਪ ਤੋਂ ਸ਼ੁਰੂ ਹੋਈ ਅਤੇ CP67 ਮਾਲ ‘ਤੇ ਖ਼ਤਮ ਹੋਈ, ਜਿੱਥੇ ਰਾਈਡਰਜ਼ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਭਾਵਨਾਤਮਕ ਤੰਦਰੁਸਤੀ ਬਾਰੇ ਗੰਭੀਰ ਗੱਲਬਾਤ ਹੋਈ—ਜੋ ਕਿ ਇਸ ਸਾਲ ਦੇ ਸਮਾਗਮ ਦੀ ਕੇਂਦਰੀ ਥੀਮ ਰਹੀ।