ਪੰਜਾਬ ‘ਚ ਝੋਨੇ ਦੀ ਸਿੱਧੀ ਬਿਜਾਈ ਅੱਜ ਤੋਂ ਹੋਈ ਸ਼ੁਰੂ || News of Punjab || Latest News

0
61
Direct sowing of paddy in Punjab has started from today

ਪੰਜਾਬ ‘ਚ ਝੋਨੇ ਦੀ ਸਿੱਧੀ ਬਿਜਾਈ ਅੱਜ ਤੋਂ ਹੋਈ ਸ਼ੁਰੂ || News of Punjab || Latest News

ਪੰਜਾਬ ਵਿੱਚ ਅੱਜ ਤੋਂ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਹੋ ਗਈ ਹੈ | ਜਿਸਦੇ ਚੱਲਦਿਆਂ ਸਰਕਾਰ ਨੇ 2024 ਦੇ ਸੀਜ਼ਨ ਲਈ ਝੋਨੇ ਦੀ ਪਨੀਰੀ ਰਾਹੀ ਬਿਜਾਈ ਲਈ ਤਰੀਕੇ ਦਾ ਐਲਾਨ ਕਰ ਦਿੱਤਾ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਨੁਸਾਰ ਝੋਨੇ ਦੀ ਡੀਐੱਸਆਰ ਵਿਧੀ ਰਾਹੀਂ ਬਿਜਾਈ 15 ਮਈ ਤੋਂ ਸ਼ੁਰੂ ਹੋਵੇਗੀ ਜਦੋਕਿ ਪਨੀਰੀ ਰਾਹੀ ਝੋਨੇ ਦੀ ਬਿਜਾਈ ਲਈ ਵੱਖ-ਵੱਖ ਜ਼ਿਲ੍ਹਿਆਂ ਲਈ ਦੋ ਤਰੀਕਾ ਦਾ ਐਲਾਨ ਕੀਤਾ ਗਿਆ।

11 ਜੂਨ ਨੂੰ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮਾਨਸਾ, ਫਾਜ਼ਿਲਕਾ, ਬਠਿੰਡਾ ਤੇ ਫਿਰੋਜ਼ਪੁਰ ਜ਼ਿਲ੍ਹਿਆ ‘ਚ ਝੋਨੇ ਦੀ ਲੁਆਈ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ 15 ਜੂਨ ਤੋਂ ਬਾਕੀ ਜ਼ਿਲ੍ਹਿਆ ਜਿਨ੍ਹਾਂ ‘ਚ ਮੋਗਾ, ਸੰਗਰੂਰ, ਬਰਨਾਲਾ, ਮਾਲੇਰਕੋਟਲਾ, ਪਟਿਆਲਾ, ਫਤਹਿਗੜ੍ਹ ਸਾਹਿਬ, ਐੱਸਏਐੱਸ ਨਗਰ, ਰੂਪਨਗਰ, ਲੁਧਿਆਣਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ‘ਚ ਝੋਨੇ ਦੀ ਲੁਆਈ ਸ਼ੁਰੂ ਹੋਵੇਗੀ |

ਇਹ ਵੀ ਪੜ੍ਹੋ :ਬੰਗਲਾਦੇਸ਼ ਨੇ T-20 World Cup ਲਈ ਆਪਣੀ ਟੀਮ ਦਾ ਕੀਤਾ ਐਲਾਨ

ਖੇਤੀਬਾੜੀ ਵਿਭਾਗ ਨੇ ਪਾਵਰਕਾਮ ਦੇ ਐੱਮਡੀ ਨੂੰ ਪੱਤਰ ਦੀ ਭੇਜੀ ਕਾਪੀ

ਦੱਸ ਦਈਏ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਡੀਐੱਸਆਰ ਵਿਧੀ ਰਾਹੀਂ 7 ਲੱਖ ਏਕੜ ਰਕਬੇ ‘ਚ ਝੋਨੇ ਦੀ ਸਿੱਧੀ ਬਿਜਾਈ ਦਾ ਟੀਚਾ ਮਿੱਥਿਆ ਹੈ। ਇਸ ਤੋਂ ਇਲਾਵਾ ਖੇਤਬਾੜੀ ਵਿਭਾਗ ਨੇ ਪਾਵਰਕਾਮ ਦੇ ਐੱਮਡੀ ਨੂੰ ਪੱਤਰ ਦੀ ਕਾਪੀ ਭੇਜ ਕੇ ਉਕਤ ਤਰੀਕੇ ਤੋਂ ਝੋਨੇ ਦੀ ਬਿਜਾਈ ਲਈ ਬਿਜਲੀ ਦੀ ਸਪਲਾਈ ਘੱਟੋ-ਘੱਟ 8 ਘੰਟੇ ਰੋਜ਼ਾਨਾ ਫਸਲ ਪੱਕਣ ਤਕ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਧਿਆਨਯੋਗ ਹੈ ਕਿ ਸਰਕਾਰ ਤੇ ਵਿਭਾਗ ਵੱਲੋਂ ਕਿਸਾਨਾਂ ਨੂੰ ਡੀਐੱਸਆਰ ਵਿਧੀ ਰਾਹੀਂ ਬਿਜਾਈ ਲਈ ਉਤਸ਼ਾਹਤ ਕਰਨ ਵਾਸਤੇ 1500 ਰੁਪਏ ਪ੍ਰਤੀ ਏਕੜ ਲਾਭ ਰਾਸ਼ੀ ਦਿੱਤੀ ਜਾਂਦੀ ਹੈ।

 

 

LEAVE A REPLY

Please enter your comment!
Please enter your name here