Diljit Dosanjh ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, PANJAB ਨੂੰ ਭਾਵੇਂ PUNJAB ਲਿਖੋ, ਪੰਜਾਬ ਨੇ ਪੰਜਾਬ ਹੀ ਰਹਿਣਾ…. || Entertainment news

0
28
Diljit Dosanjh gave a clear answer to the trollers, even if PANJAB is written PUNJAB, Punjab should remain Punjab....

Diljit Dosanjh ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, PANJAB ਨੂੰ ਭਾਵੇਂ PUNJAB ਲਿਖੋ, ਪੰਜਾਬ ਨੇ ਪੰਜਾਬ ਹੀ ਰਹਿਣਾ….

ਪੰਜਾਬ ਦਾ ਦਿਲ ਯਾਨੀ ਕਿ ਦਿਲਜੀਤ ਦੋਸਾਂਝ ਇੰਨ ਦਿਨੀਂ ਆਪਣੇ ‘ਦਿਲ-ਲੁਮੀਨਾਟੀ ਟੂਰ ਨੂੰ ਲੈ ਕੇ ਲਗਾਤਾਰ ਸੁਰਖੀਆਂ ਦੇ ਵਿੱਚ ਚੱਲ ਰਹੇ ਹਨ | ਹਾਲੀ ਦੇ ਵਿਚ ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਕੰਸਰਟ ਹੋਇਆ ਹੈ ਜੋ ਕਿ ਬਹੁਤ ਸ਼ਾਨਦਾਰ ਰਿਹਾ ਤੇ ਚੰਡੀਗੜ੍ਹੀਆਂ ਦੀ ਬੱਲੇ -ਬੱਲੇ ਕਰਵਾ ਦਿੱਤੀ | ਪਰ ਇਸ ਦੇ ਵਿਚਕਾਰ ਉਹਨਾਂ ਦੀ ਇਕ ਪੋਸਟ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਸੋਸ਼ਲ ਮੀਡੀਆ ਦੀ ਦੁਨੀਆਂ ‘ਚ ਦਿਲਜੀਤ ਦੋਸਾਂਝ ਦੇ ਟਵੀਟ ਕਾਰਨ ‘PANJAB ਬਨਾਮ PUNJAB’ ਵਿਵਾਦ ਤੇਜ਼ ਹੁੰਦਾ ਜਾ ਰਿਹਾ ਹੈ।

ਸਵਾਲ ਚੁੱਕਣ ਵਾਲੀਆਂ ਨੂੰ ਕਰਾਰਾ ਜਵਾਬ

ਦਰਅਸਲ, ਦਿਲਜੀਤ ਨੇ ਆਪਣੇ ਚੰਡੀਗੜ੍ਹ ਕੰਸਰਟ ਦਾ ਐਲਾਨ ਕਰਨ ਲਈ ‘PUNJAB’ ਦੀ ਬਜਾਏ ‘PANJAB’ ਦੀ ਵਰਤੋਂ ਕੀਤੀ। ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਨੂੰ ਟ੍ਰੋਲਰਸ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ | ਹੁਣ ਦਿਲਜੀਤ ਦੋਸਾਂਝ ਨੇ ਸਵਾਲ ਚੁੱਕਣ ਵਾਲੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ।

ਇਹ ਵੀ ਪੜ੍ਹੋ : CTET ਦਾ ਪੇਪਰ ਦੇ ਰਿਹਾ ਸੀ ਨੌਜਵਾਨ, ਪਿੱਛੇ -ਪਿੱਛੇ ਪਹੁੰਚ ਗਈ ਪੁਲਿਸ, ਵਿਦਿਆਰਥੀ ਨੂੰ ਦੇਖ ਕੇ ਇੰਸਪੈਕਟਰ ਨੇ ਕਿਹਾ..

ਪੰਜਾਬ ਨੂੰ ਪੰਜਾਬੀ ਵਿੱਚ ਹੀ ਲਿਖਾਂਗਾ….

ਗਾਇਕ ਨੇ ਟਵੀਟ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਹੁਣ ਤੋਂ ਮੈਂ ਪੰਜਾਬ ਨੂੰ ਪੰਜਾਬੀ ਵਿੱਚ ਹੀ ਲਿਖਾਂਗਾ।  ਇਸਦੇ ਨਾਲ ਉਨ੍ਹਾਂ ਨੇ PANJAB UNIVERSITY ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਦਿਲਜੀਤ ਦੋਸਾਂਝ ਆਪਣੇ ਚੱਲ ਰਹੇ ਦਿਲ-ਲੁਮਿਨਾਟੀ ਇੰਡੀਆ ਟੂਰ ‘ਤੇ ਹਨ। ਉਨ੍ਹਾਂ ਦਾ ਅਗਲਾ ਕੰਸਰਟ 19 ਦਸੰਬਰ ਨੂੰ ਮੁੰਬਈ ਵਿੱਚ ਹੋਣਾ ਹੈ। ਉਹ 29 ਦਸੰਬਰ ਨੂੰ ਗੁਹਾਟੀ ਵਿੱਚ ਕੰਸਰਤ ਦੇ ਨਾਲ ਟੂਰ ਨੂੰ ਖਤਮ ਕਰਨਗੇ।

LEAVE A REPLY

Please enter your comment!
Please enter your name here