ਰਾਹ ਜਾਂਦੇ ਟਰੱਕ ਨਾਲ ਵਾਪਰਿਆ ਵੱਡਾ ਹਾਦਸਾ , ਮਿੰਟਾਂ- ਸਕਿੰਟਾਂ ‘ਚ ਹੋਇਆ ਸਵਾਹ || Latest News || News of Punjab
ਰਾਜਪੁਰਾ ਤੋਂ ਪਟਿਆਲੇ ਜਾ ਰਹੇ ਇਕ ਟਰੱਕ ਦੇ ਇੰਜਣ ਵਿਚੋਂ ਡੀਜ਼ਲ ਲੀਕ ਹੋ ਗਿਆ ਜਿਸ ਨਾਲ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਪੂਰੇ ਦਾ ਪੂਰਾ ਟਰੱਕ ਸੜ ਕੇ ਸੁਆਹ ਹੋ ਗਿਆ ਜਦੋਂ ਡਰਾਈਵਰ ਨੂੰ ਇਸਦਾ ਹੋਇਆ ਕਿ ਉਸ ਦੀ ਜਾਨ ਵੀ ਖਤਰੇ ਵਿਚ ਹੈ ਤਾਂ ਉਸ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ : ਸ਼ੈਲਰ ‘ਚ ਲੱਗੀ ਭਿਆਨਕ ਅੱਗ , ਹੋਇਆ ਕਰੋੜਾਂ ਦਾ ਨੁਕਸਾਨ
ਡਰਾਈਵਰ ਦਾ ਲੱਖਾਂ ਦਾ ਹੋਇਆ ਨੁਕਸਾਨ
ਜਿਸ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਫਾਇਰ ਬ੍ਰਿਗੇਡ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਅੱਗ ਬੁਝਾਉਣ ਦੇ ਕਾਰਜਾਂ ਵਿੱਚ ਲੱਗ ਗਏ | ਕਾਫੀ ਮਸ਼ੱਕਤ ਬਾਅਦ ਟਰੱਕ ਦੀ ਅੱਗ ਉਤੇ ਕਾਬੂ ਪਾਇਆ ਗਿਆ। ਡਰਾਈਵਰ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਕਿਉਂਕਿ ਜਦੋਂ ਤੱਕ ਟਰੱਕ ਦੀ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਸਾਰਾ ਟਰੱਕ ਸੜ ਕੇ ਸੁਆਹ ਹੋ ਚੁੱਕਾ ਸੀ। ਪਰੰਤੂ ਰਾਹਤ ਦੀ ਖਬਰ ਇਹ ਹੈ ਕਿ ਡਰਾਈਵਰ ਦੀ ਜਾਨ ਬਚ ਗਈ। ਟਰੱਕ ਵਿਚ ਸਾਮਾਨ ਲੋਡ ਸੀ ਜਾਂ ਨਹੀਂ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ।