ਪਟਿਆਲਾ ‘ਚ ਡਾਇਰੀਆ ਨੇ ਦਿੱਤੀ ਦਸਤਕ, ਕਈ ਲੋਕ ਆਏ ਚਪੇਟ ‘ਚ
ਪਟਿਆਲਾ ਦੇ ਆਰੀਆ ਸਮਾਜ ਬੀ ਟੈਕ ਦੇ ਕੋਲ ਸੰਜੀਵਨੀ ਗਲੀ ਨੰਬਰ ਤਿੰਨ ਦੇ ਵਿੱਚ ਡਾਇਰੀਆ ਦੀ ਚਪੇਟ ਦੇ ਵਿੱਚ ਆਉਣ ਕਰਕੇ ਪੂਰੇ ਮਹੱਲਾ ਨਿਵਾਸੀ ਪਰੇਸ਼ਾਨ ਹੋ ਰਹੇ ਹਨ ਅਤੇ ਮਹੱਲੇ ਦੇ ਵਿੱਚ ਕਈ ਬੱਚੇ ਅਤੇ ਕਈ ਬਜ਼ੁਰਗ ਡੈਰੀਏ ਦੀ ਚਪੇਟ ਦੇ ਵਿੱਚ ਆ ਗਏ ਹਨ। ਜਿਹਦੇ ਕਰਕੇ ਮਹੱਲਾ ਨਿਵਾਸੀਆਂ ਦੇ ਵਿੱਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : UPSC ਦੇ ਚੇਅਰਮੈਨ ਮਨੋਜ ਸੋਨੀ ਨੇ ਦਿੱਤਾ ਅਸਤੀਫਾ, ਨਿੱਜੀ ਕਾਰਨਾਂ ਦਾ ਦਿੱਤਾ ਹਵਾਲਾ ||National News
ਮੁਹੱਲਾ ਨਿਵਾਸੀਆਂ ਨੇ ਦੱਸਿਆ ਹੈ ਕਿ ਨਗਰ ਨਿਗਮ ਨੂੰ ਕਾਫੀ ਕੰਪਲੇਂਟ ਵੀ ਕਰ ਚੁੱਕੇ ਹਾਂ ਪਰ ਅਜੇ ਤੱਕ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਸੀਵਰੇਜ ਨੂੰ ਖੋਲਣ ਦੇ ਲਈ ਕੋਈ ਵੀ ਕੰਮ ਨਹੀਂ ਕੀਤਾ ਗਿਅ।ਾ ਹਰ ਰੋਜ਼ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਬੈਕ ਮਾਰ ਰਿਹਾ ਹੈ। ਜਿਸ ਕਰਕੇ ਘਰਾਂ ਦੇ ਵਿੱਚ ਗੰਦਾ ਪਾਣੀ ਆ ਜਾਂਦਾ ਹੈ ਜਿਸ ਨਾਲ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਡਾਇਰੀਆ ਦੀ ਭਿਆਨਕ ਬਿਮਾਰੀ ਦੀ ਚਪੇਟ ਦੇ ਵਿੱਚ ਤਕਰੀਬਨ 15 ਤੋਂ 20 ਲੋਕ ਆ ਗਏ ਹਨ।
ਜਿਨਾਂ ਦੇ ਵਿੱਚ ਬੱਚੇ ਅਤੇ ਬਜ਼ੁਰਗ ਵੀ ਡਾਇਰੀਆ ਦੀ ਚਪੇਟ ਦੇ ਵਿੱਚ ਆਏ ਹੋਏ ਹਨ। ਬੀ ਟੈਕ ਏਰੀਏ ਦੇ ਲੋਕਾਂ ਵੱਲੋਂ ਨਗਰ ਨਿਗਮ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਬੀ ਟੈਂਕ ਏਰੀਏ ਵਿੱਚ ਜਲਦ ਤੋਂ ਜਲਦ ਸਫਾਈ ਕਰਵਾਉਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਇਹੋ ਜਿਹੀ ਬਿਮਾਰੀ ਭਿਆਨਕ ਬਿਮਾਰੀਆਂ ਤੋਂ ਨਿਜਾਤ ਮਿਲ ਸਕੇ।